ਦਿੱਲੀ ’ਚ ਕੰਟੇਨਰ ਟਰੱਕ ਪਲਟ ਕੇ ਆਟੋ ’ਤੇ ਡਿੱਗਿਆ, 4 ਲੋਕਾਂ ਦੀ ਮੌਤ

Saturday, Dec 18, 2021 - 11:54 AM (IST)

ਦਿੱਲੀ ’ਚ ਕੰਟੇਨਰ ਟਰੱਕ ਪਲਟ ਕੇ ਆਟੋ ’ਤੇ ਡਿੱਗਿਆ, 4 ਲੋਕਾਂ ਦੀ ਮੌਤ

ਨਵੀਂ ਦਿੱਲੀ— ਦਿੱਲੀ ਵਿਚ ਸ਼ਨੀਵਾਰ ਦੀ ਸਵੇਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ, ਇਸ ’ਚ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਆਈ. ਜੀ. ਆਈ. ਸਟੇਡੀਅਮ ਨੇੜੇ ਕੰਟੇਨਰ-ਟਰੱਕ ਉੱਥੋਂ ਲੰਘ ਰਹੇ ਆਟੋ ਰਿਕਸ਼ਾ ’ਤੇ ਜਾ ਡਿੱਗਿਆ। ਇਸ ਭਿਆਨਕ ਹਾਦਸੇ ਵਿਚ ਆਟੋ ਡਰਾਈਵਰ ਸਮੇਤ ਕੁੱਲ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਟਰੱਕ ਦਾ ਡਰਾਈਵਰ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰ ਲਈ ਹੈ। ਫ਼ਿਲਹਾਲ ਹਾਦਸੇ ਵਿਚ ਮਾਰੇ ਗਏ ਆਟੋ ਸਵਾਰ ਚਾਰੋਂ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਉਨ੍ਹਾਂ ਦੀ ਪਛਾਣ ’ਚ ਜੁੱਟੀ ਹੋਈ ਹੈ।

ਆਟੋ ਕੱਟ ਕੇ ਕੱਢੀਆਂ ਗਈਆਂ ਲਾਸ਼ਾਂ—
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਇੰਦਰਾ ਗਾਂਧੀ ਇੰਦੌਰ ਸਟੇਡੀਅਮ ਨੇੜੇ ਵਾਪਰਿਆ। ਸਵੇਰੇ ਕਰੀਬ 7:15 ਵਜੇ ਆਟੋ ’ਤੇ ਕੰਟੇਨਰ ਪਲਟ ਗਿਆ ਅਤੇ ਪੂਰਾ ਆਟੋ ਉਸ ਦੀ ਲਪੇਟ ਵਿਚ ਆ ਗਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਅਤੇ ਫਾਇਰ ਬਿ੍ਰਗੇਡ ਦੀ ਟੀਮ ਨੂੰ ਦਿੱਤੀ। ਜਿਸ ਤੋਂ ਤੁਰੰਤ ਬਾਅਦ ਪੁਲਸ, ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ, ਐਂਬੂਲੈਂਸ ਮੌਕੇ ’ਤੇ ਪਹੁੰਚੀਆਂ। ਕਾਫੀ ਮੁਸ਼ੱਕਤ ਮਗਰੋਂ ਆਟੋ ਨੂੰ ਕੱਟ ਕੇ ਉਸ ’ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕੰਟੇਨਰ ਰਿੰਗ ਰੋਡ ਵੱਲ ਆ ਰਿਹਾ ਸੀ, ਜਦਕਿ ਆਟੋ ਰਾਜਘਾਟ ਵੱਲ ਤੋਂ। 
 


author

Tanu

Content Editor

Related News