ਜਨਮ ਦਿਨ ਸਮਾਰੋਹ ਦੌਰਾਨ ਰੰਗ ’ਚ ਪਿਆ ਭੰਗ, ਡੀ. ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਚੱਲੀ ਗੋਲੀ

Saturday, Mar 13, 2021 - 04:38 PM (IST)

ਜਨਮ ਦਿਨ ਸਮਾਰੋਹ ਦੌਰਾਨ ਰੰਗ ’ਚ ਪਿਆ ਭੰਗ, ਡੀ. ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਚੱਲੀ ਗੋਲੀ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਨਜਫਗੜ੍ਹ ’ਚ ਜਨਮ ਦਿਨ ਸਮਾਰੋਹ ਦੌਰਾਨ ਡੀ. ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਝਗੜੇ ਮਗਰੋਂ 28 ਸਾਲਾ ਵਿਅਕਤੀ ਨੇ ਇਕ ਹੋਰ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਨਜਫਗੜ੍ਹ ਦੇ ਇਕ ਫਾਰਮ ਹਾਊਸ ਵਿਚ ਵੀਰਵਾਰ ਨੂੰ ਅਨੁਜ ਸ਼ਰਮਾ ਨਾਮੀ ਵਿਅਕਤੀ ਦੇ ਛੋਟੇ ਭਰਾ ਦੀ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਝਗੜੇ ਮਗਰੋਂ ਦੋਸ਼ੀ ਨਵੀਨ ਕੁਮਾਰ ਨੇ ਅਨੁਜ ਨੂੰ ਗੋਲੀ ਮਾਰ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਵੀਨ ਅਤੇ ਅਨੁਜ ਡੀ. ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਝਗੜਾ ਹੋਇਆ ਸੀ। ਨਸ਼ੇ ’ਚ ਧੁੱਤ ਦੋਸ਼ੀ ਨੇ ਨਵੀਨ ਨੇ ਅਨੁਜ ਨੂੰ ਗੋਲੀ ਮਾਰੀ ਅਤੇ ਫਰਾਰ ਹੋ ਗਿਆ। 

ਪੁਲਸ ਕਮਿਸ਼ਨਰ ਸੰਤੋਸ਼ ਕੁਮਾਰ ਮੀਣਾ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ’ਚ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਤਕਨੀਕੀ ਸਰਵਿਲਾਂਸ ਅਤੇ ਦੋਸ਼ੀ ਦੀ ਕਾਲ ਡਿਟੇਲ ਦਾ ਇਸਤੇਮਾਲ ਕਰ ਕੇ ਸ਼ੁੱਕਰਵਾਰ ਨੂੰ ਬਾਬਾ ਹਰੀਦਾਸ ਨਗਰ ਤੋਂ ਨਵੀਨ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਕਬੂਲ ਕੀਤਾ ਕਿ ਜਨਮ ਦਿਨ ਸਮਾਰੋਹ ਦੌਰਾਨ ਡੀ. ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਅਨੁਜ ਨਾਲ ਝਗੜਾ ਹੋਇਆ ਸੀ ਅਤੇ ਉਹ ਨਸ਼ੇ ਦੀ ਹਾਲਤ ’ਚ ਸੀ। ਲਿਹਾਜ਼ਾ ਉਸ ਨੇ ਗੋਲੀ ਚੱਲਾ ਦਿੱਤੀ। ਪੁਲਸ ਨੇ ਕਿਹਾ ਕਿ ਦੋਸ਼ੀ ਕੋਲੋਂ ਗੈਰ-ਕਾਨੂੰਨੀ ਹਥਿਆਰ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦੋਹਾਂ ਵਸਤੂਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। 


author

Tanu

Content Editor

Related News