ਦਿੱਲੀ ਚੋਣ ਨਤੀਜੇ : ਪਟਪੜਗੰਜ ''ਚ ਜਿੱਤੇ ਮਨੀਸ਼ ਸਿਸੋਦੀਆ

Tuesday, Feb 11, 2020 - 04:59 PM (IST)

ਦਿੱਲੀ ਚੋਣ ਨਤੀਜੇ : ਪਟਪੜਗੰਜ ''ਚ ਜਿੱਤੇ ਮਨੀਸ਼ ਸਿਸੋਦੀਆ

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਦੇ ਪਟਪੜਗੰਜ ਸੀਟ ਤੋਂ ਉਮੀਦਵਾਰ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਖਰਕਾਰ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੇ ਆਪਣੇ ਨਜ਼ਦੀਕੀ ਉਮੀਦਵਾਰ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਨੂੰ 2 ਹਜ਼ਾਰ ਤੋਂ ਵਧ ਵੋਟਾਂ ਨਾਲ ਹਰਾਇਆ। ਸਿਸੋਦੀਆ ਦੀ ਪਟਪੜਗੰਜ ਸੀਟ 'ਤੇ ਆਖਰ ਦੇ ਕੁਝ ਰਾਊਂਡ ਤੱਕ ਲਗਾਤਾਰ ਸਸਪੈਂਸ ਬਣਿਆ ਰਿਹਾ। ਉਹ 10ਵੇਂ ਰਾਊਂਡ ਤੱਕ ਭਾਜਪਾ ਉਮੀਦਵਾਰ ਤੋਂ ਪਿੱਛੇ ਚੱਲ ਰਹੇ ਸਨ ਪਰ 11ਵੇਂ ਰਾਊਂਡ 'ਚ ਉਨ੍ਹਾਂ ਨੇ ਬੜ੍ਹਤ ਬਣਾਉਂਦੇ ਹੋਏ ਫਿਰ ਜਿੱਤ ਦਰਜ ਕਰ ਲਈ।

9ਵੇਂ ਰਾਊਂਡ ਤੱਕ ਸਿਸੋਦੀਆ 43,609 ਵੋਟਾਂ ਨਾਲ ਦੂਜੇ ਸਥਾਨ 'ਤੇ ਸਨ। ਭਾਜਪਾ ਉਮੀਦਵਾਰ ਰਵਿੰਦਰ ਸਿੰਘ ਨੇਗੀ 44,897 ਵੋਟਾਂ ਨਾਲ ਲੀਡ ਕਰ ਰਹੇ ਸਨ। 11ਵੇਂ ਰਾਊਂਡ 'ਚ ਸਿਸੋਦੀਆ ਨੇ ਲੀਡ ਹੋਰ ਵਧਾਈ ਅਤੇ ਉਹ ਹੁਣ 656 ਵੋਟਾਂ ਨਾਲ ਅੱਗੇ ਹੋ ਗਏ। ਇਸ ਤੋਂ ਬਾਅਦ 12ਵੇਂ ਰਾਊਂਡ 'ਚ ਉਨ੍ਹਾਂ ਨੇ ਬੜ੍ਹਤ ਨੂੰ 2196 ਕਰ ਦਿੱਤਾ। 13ਵੇਂ ਰਾਊਂਡ 'ਚ ਉਨ੍ਹਾਂ ਨੇ ਆਪਣੇ ਬੜ੍ਹਤ ਨੂੰ ਵਧਾ ਕੇ 3 ਹਜ਼ਾਰ ਤੋਂ ਉੱਪਰ ਕਰ ਲਿਆ।

ਦੱਸਣਯੋਗ ਹੈ ਕਿ ਇਸ ਸੀਟ 'ਤੇ ਕਾਂਗਰਸ ਨੇ ਲਕਸ਼ਮਣ ਰਾਵਤ ਨੂੰ ਆਪਣਾ ਉਮੀਦਵਾਰ ਬਣਾਇਆ। ਮਨੀਸ਼ ਸਿਸੋਦੀਆ ਦਿੱਲੀ ਸਰਕਾਰ 'ਚ ਉੱਪ ਮੁੱਖ ਮੰਤਰੀ ਹਨ। ਪਟਪੜਗੰਜ ਵਿਧਾਨ ਸਭਾ ਸੀਟ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੇ ਪੂਰਬੀ ਦਿੱਲੀ ਲੋਕ ਸਭਾ ਖੇਤਰ ਦਾ ਹਿੱਸਾ ਹੈ। ਅਜਿਹੇ 'ਚ ਇਹ ਭਾਜਪਾ ਦੀ ਸਾਖ ਦੀ ਸੀਟ ਹੈ।


author

DIsha

Content Editor

Related News