ਕੇਜਰੀਵਾਲ ਨੇ LNJP ਹਸਪਤਾਲ ''ਚ ਵਾਇਰਸ ਦੀ ਜੀਨੋਮ ਸੀਕਵੇਂਸਿੰਗ ਲੈਬ ਦਾ ਕੀਤਾ ਉਦਘਾਟਨ
Thursday, Jul 08, 2021 - 01:27 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ (ਐੱਲ.ਐੱਨ.ਜੇ.ਪੀ. ਹਸਪਤਾਲ) 'ਚ ਵਾਇਰਸ ਦੀ ਜੀਨੋਮ ਚੇਨ ਦਾ ਪਤਾ ਲਗਾਉਣ ਵਾਲੀ 'ਜੀਨੋਮ-ਸੀਕਵੇਂਸਿੰਗ ਪ੍ਰਯੋਗਸ਼ਾਲਾ) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਇਸ ਪ੍ਰਯੋਗਸ਼ਾਲਾ 'ਚ ਪਤਾ ਲੱਗਾ ਸਕੇਗਾ ਕਿ ਕੋਰੋਨਾ ਵਾਇਰਸ ਦਾ ਰੂਪ ਕਿੰਨਾ ਖ਼ਤਰਨਾਕ ਹੈ ਅਤੇ ਇਸ ਨਾਲ ਸਰਕਾਰ ਨੂੰ ਉਸ ਦੇ ਲਿਹਾਜ ਨਾਲ ਤਿਆਰੀਆਂ ਕਰਨ 'ਚ ਮਦਦ ਮਿਲੇਗੀ। ਦਿੱਲੀ ਸਰਕਾਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਰਕਾਰੀ ਲੋਕਨਾਇਕ ਜੈਪ੍ਰਕਾਸ਼ ਨਾਰਾਇਣ (ਐੱਲ.ਐੱਨ.ਜੇ.ਪੀ.) ਹਸਪਤਾਲ 'ਚ ਜੀਨੋਮ-ਸੀਕਵੇਂਸਿੰਗ ਪ੍ਰਯੋਗਸ਼ਾਲਾ ਉੱਤਰ ਭਾਰਤ 'ਚ ਅਜਿਹਾ ਤੀਜਾ ਕੇਂਦਰ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਇਕ ਦਿਨ 'ਚ 5 ਤੋਂ 7 ਨਮੂਨਿਆਂ ਦਾ ਸੀਕਵੇਂਸਿੰਗ ਕਰਨ 'ਚ ਸਮਰੱਥ ਹੋਵੇਗਾ। ਉਸ 'ਚ ਕਿਹਾ ਗਿਆ ਹੈ ਕਿ ਇਹ ਪ੍ਰਯੋਗਸ਼ਾਲਾ ਮੁੱਖ ਰੂਪ ਨਾਲ ਨਿਗਰਾਨੀ ਅਤੇ ਜਨਤਕ ਸਿਹਤ ਉਦੇਸ਼ਾਂ ਲਈ ਹੋਵੇਗੀ, ਕਿਉਂਕਿ ਇਸ 'ਚ ਵਾਇਰਸ ਦੇ ਚਿੰਤਾਜਨਕ ਰੂਪਾਂ ਦੀ ਪਛਾਣ ਕੀਤੀ ਜਾਵੇਗੀ। ਬਿਆਨ 'ਚ ਕਿਹਾ ਗਿਆਹੈ ਕਿ ਇਹ ਨਾ ਸਿਰਫ਼ ਰਾਸ਼ਟਰੀ ਰਾਜਧਾਨੀ ਸਗੋਂ ਪੂਰੇ ਉੱਤਰ ਭਾਰਤ ਲਈ ਇਕ ਬੇਹੱਦ ਮਹੱਤਵਪੂਰਨ ਸਹੂਲਤ ਹੋਵੇਗੀ।
ਕੇਜਰੀਵਾਲ ਨੇ ਟਵੀਟ ਕੀਤਾ,''ਦਿੱਲੀ ਦੇ ਐੱਲ.ਐੱਨ.ਜੇ.ਪੀ. ਹਸਪਤਾਲ 'ਚ ਕੋਵਿਡ ਜੀਨੋਮ-ਸਿਕਵੇਂਸਿੰਗ ਪ੍ਰਯੋਗਸ਼ਾਲਾ ਦੀ ਸ਼ੁਰੂਆਤ ਕੀਤੀ। ਪੂਰੀ ਦੁਨੀਆ 'ਚ ਕੋਰੋਨਾ ਦੇ ਨਵੇਂ-ਨਵੇਂ ਰੂਪ ਉੱਭਰ ਕੇ ਆ ਰਹੇ ਹਨ। ਦਿੱਲੀ ਦੀ ਇਸ ਲੈਬ 'ਚ ਕੋਰੋਨਾ ਦਾ ਕੋਈਵੀ ਨਵਾਂ ਰੂਪ ਕਿੰਨਾ ਖ਼ਤਰਨਾਕ ਹੈ, ਇਸ ਦਾ ਤਾ ਲਗਾਇਾ ਜਾ ਸਕੇਗਾ ਤਾਂ ਕਿ ਸਰਕਾਰ ਉਸ ਦੇ ਫੈਲਾਅ ਨੂੰ ਰੋਕਣ ਦੀ ਰਣਨੀਤੀ ਅਤੇ ਇਲਾਜ 'ਤੇ ਕੰਮ ਕਰ ਸਕੇ।'' ਪ੍ਰੋਗਰਾਮ 'ਚ ਉਨ੍ਹਾਂ ਕਿਹਾ,''ਜੇਕਰ ਸਾਨੂੰ ਸਮੇਂ 'ਤੇ ਵਾਇਰਸ ਦੇ ਰੂਪ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਅਸੀਂ ਆਪਣੀਆਂ ਤਿਆਰੀਆਂ ਨੂੰ ਲੈ ਕੇ ਚੰਗੀ ਤਰ੍ਹਾਂ ਨਾਲ ਰਣਨੀਤੀ ਬਣਾਉਣ 'ਚ ਸਮਰੱਥ ਹੋਣਗੇ।'' ਇਸ ਮੌਕੇ ਕੇਜਰੀਵਾਲ ਦੇ ਨਾਲ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਐੱਲ.ਐੱਨ.ਜੇ.ਪੀ. ਦੇ ਮੈਡੀਕਲ ਡਾਇਰੈਕਟਰ ਡਾ. ਸੁਰੇਸ਼ ਕੁਮਾਰ ਵੀ ਮੌਜੂਦ ਸਨ।