ਭਰਤੀ ਪ੍ਰੀਖਿਆ ’ਚ ਬੇਨਿਯਮੀਆਂ ਦੇ ਦੋਸ਼ ’ਚ ਦਿੱਲੀ ਦੇ 72 ਅਧਿਆਪਕ ਬਰਖ਼ਾਸਤ

Saturday, Aug 06, 2022 - 05:51 PM (IST)

ਭਰਤੀ ਪ੍ਰੀਖਿਆ ’ਚ ਬੇਨਿਯਮੀਆਂ ਦੇ ਦੋਸ਼ ’ਚ ਦਿੱਲੀ ਦੇ 72 ਅਧਿਆਪਕ ਬਰਖ਼ਾਸਤ

ਨਵੀਂ ਦਿੱਲੀ- ਸਿੱਖਿਆ ਡਾਇਰੈਕਟੋਰੇਟ (ਡੀ.ਓ.ਈ.) ਨੇ ਇੱਥੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਨੂੰ ਭਰਤੀ ਪ੍ਰੀਖਿਆ ਦੌਰਾਨ ਜਮ੍ਹਾ ਕਰਵਾਈਆਂ ਗਈਆਂ ਤਸਵੀਰਾਂ ਅਤੇ ਉਨ੍ਹਾਂ ਦੇ ਬਾਇਓਮੈਟ੍ਰਿਕਸ ਵਿਚਕਾਰ ‘ਮਿਲਾਨ’ ਨਾ ਹੋਣ ਕਾਰਨ ਬਰਖ਼ਾਸਤ ਕਰਨ ਦਾ ਨੋਟਿਸ ਭੇਜਿਆ ਹੈ। ਇਹ ਕਾਰਵਾਈ ਡੀ.ਓ.ਈ ਕਮੇਟੀ ਦੇ ਕਹਿਣ ਤੋਂ ਬਾਅਦ ਕੀਤੀ ਗਈ। ਦਰਅਸਲ ਇਨ੍ਹਾਂ ਉਮੀਦਵਾਰਾਂ ਨੇ 2018 ’ਚ ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (DSSSB) ਵਲੋਂ ਕਰਵਾਈ ਗਈ ਪ੍ਰੀਖਿਆ ’ਚ ਬੈਠਣ ਲਈ ਆਪਣੀ ਥਾਂ ਕਿਸੇ ਹੋਰ ਨੂੰ ਭੇਜਿਆ ਸੀ।

ਇਹ ਵੀ ਪੜ੍ਹੋ- ਦਿੱਲੀ ਉੱਪ ਰਾਜਪਾਲ ਦਾ ਵੱਡਾ ਐਕਸ਼ਨ; ਆਬਕਾਰੀ ਨੀਤੀ ਲਾਗੂ ਕਰਨ ’ਚ ਕੁਤਾਹੀ ਲਈ 11 ਅਧਿਕਾਰੀ ਕੀਤੇ ਮੁਅੱਤਲ

ਡਾਇਰੈਕਟੋਰੇਟ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਇਨ੍ਹਾਂ ਉਮੀਦਵਾਰਾਂ ਨੂੰ ਸਾਰੀਆਂ ਰਸਮੀ ਕਾਰਵਾਈਆਂ ਕਰਨ ਤੋਂ ਬਾਅਦ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਸਕੂਲ ਅਲਾਟ ਕੀਤੇ ਗਏ ਸਨ। DSSSB ਨੇ 2021 ਦੇ ਸ਼ੁਰੂ ਵਿਚ ਉਨ੍ਹਾਂ ਦੇ ਬਾਇਓਮੈਟ੍ਰਿਕਸ ਦੀ ਤਸਦੀਕ ਕੀਤੀ ਸੀ, ਜਿਸ ਤੋਂ ਬਾਅਦ ਕਮੇਟੀ ਨੇ ਤਸਵੀਰਾਂ ਦੇ ਮੇਲ ਨਾ ਹੋਣ ਦਾ ਵੇਰਵਾ ਦਿੰਦੇ ਹੋਏ DoE ਨੂੰ ਇਕ ਰਿਪੋਰਟ ਸੌਂਪੀ। ਉਨ੍ਹਾਂ ਨੇ ਕਿਹਾ ਕਿ ਇਹ 72 ਅਧਿਆਪਕ (ਪੁਰਸ਼ ਅਤੇ ਮਹਿਲਾ ਦੋਵੇਂ) ਦਿੱਲੀ ਦੇ ਵੱਖ-ਵੱਖ ਸਕੂਲਾਂ ’ਚ ਪ੍ਰੋਬੇਸ਼ਨ ’ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ- ਬੱਚਿਆਂ ਲਈ ਫ਼ਰਿਸ਼ਤਾ ਬਣੀ ਸਰਕਾਰੀ ਸਕੂਲ ਦੀ ਅਧਿਆਪਕਾ, ਬੱਚੇ ਆਖਦੇ ਹਨ- ਸਕੂਟਰ ਵਾਲੀ ਮੈਡਮ


author

Tanu

Content Editor

Related News