''ਲੈਂਡਫਿਲ'' ''ਚ ਲੱਗੀ ਭਿਆਨਕ ਅੱਗ ਕਾਰਨ ਨਿਕਲ ਰਿਹਾ ਧੂੰਆਂ, ਲੋਕਾਂ ਦਾ ਸਾਹ ਲੈਣਾ ਹੋਇਆ ਔਖਾ

Monday, Apr 22, 2024 - 11:10 AM (IST)

''ਲੈਂਡਫਿਲ'' ''ਚ ਲੱਗੀ ਭਿਆਨਕ ਅੱਗ ਕਾਰਨ ਨਿਕਲ ਰਿਹਾ ਧੂੰਆਂ, ਲੋਕਾਂ ਦਾ ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ- ਪੂਰਬੀ ਦਿੱਲੀ 'ਚ ਗਾਜ਼ੀਪੁਰ 'ਲੈਂਡਫਿਲ ਸਾਈਟ' (ਕੂੜਾ ਇਕੱਠਾ ਕਰਨ ਦੀ ਥਾਂ) 'ਤੇ ਭਿਆਨਕ ਅੱਗ ਲੱਗਣ ਦੇ ਕੁਝ ਘੰਟਿਆਂ ਬਾਅਦ ਸੋਮਵਾਰ ਨੂੰ ਵੀ ਉੱਥੋਂ ਧੂੰਏਂ ਦਾ ਸੰਘਣਾ ਗੁਬਾਰ ਉਠ ਰਿਹਾ ਹੈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਮੁਤਾਬਕ ਕੂੜੇ ਦੇ ਵੱਡੇ ਪਹਾੜ ਤੋਂ ਪੈਦਾ ਗੈਸਾਂ ਕਾਰਨ ਐਤਵਾਰ ਸ਼ਾਮ ਨੂੰ ਲੈਂਡਫਿਲ 'ਚ ਭਿਆਨਕ ਅੱਗ ਲੱਗ ਗਈ।

ਲੈਂਡਫਿਲ ਦੇ ਕਰੀਬ ਰਹਿਣ ਵਾਲੇ ਕਈ ਲੋਕਾਂ ਨੇ ਗਲ਼ ਵਿਚ ਦਿੱਕਤ ਅਤੇ ਸਾਹ ਲੈਣ ਵਿਚ ਪਰੇਸ਼ਾਨੀ ਹੋਣ ਦੀ ਸ਼ਿਕਾਇਤ ਕੀਤੀ ਹੈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਕਿਹਾ ਕਿ ਸਾਡੀ ਟੀਮ ਉੱਥੇ ਹੈ ਅਤੇ ਅੱਗ ਨੂੰ ਪੂਰੀ ਤਰ੍ਹਾਂ ਨਾਲ ਬੁਝਾਉਣ ਦਾ ਕੰਮ ਕਰ ਰਹੀ ਹੈ। ਅੱਗ ਲੱਗਣ ਦੀ ਸੂਚਨਾ ਐਤਵਾਰ ਸ਼ਾਮ 5 ਵਜ ਕੇ 22 ਮਿੰਟ 'ਤੇ ਮਿਲੀ। ਸ਼ੁਰੂਆਤ ਵਿਚ ਅਸੀਂ ਦੋ ਫਾਇਰ ਬ੍ਰਿਗੇਡ ਗੱਡੀਆਂ ਭੇਜੀਆਂ ਸਨ ਪਰ ਬਾਅਦ ਵਿਚ 8 ਗੱਡੀਆਂ ਨੂੰ ਕੰਮ 'ਤੇ ਲਾਇਆ ਗਿਆ।

ਓਧਰ ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਇੱਥੇ ਆਲੇ-ਦੁਆਲੇ ਦੇ ਜਿੰਨੇ ਲੋਕ ਹਨ, ਉਨ੍ਹਾਂ ਦੀ ਜ਼ਿੰਦਗੀ ਨਰਕ ਹੋ ਗਈ ਹੈ। ਜਦੋਂ ਨਗਰ ਨਿਗਮ ਦੀਆਂ ਚੋਣਾਂ ਸਨ ਤਾਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਉਹ ਦਸੰਬਰ 2023 ਤੱਕ ਇਸ ਨੂੰ ਖ਼ਤਮ ਕਰ ਦੇਣਗੇ ਪਰ ਹੁਣ ਇੱਥੇ ਇਕ ਨਵਾਂ ਪਹਾੜ ਖੜ੍ਹਾ ਹੋ ਗਿਆ ਹੈ। ਇੱਥੇ ਭ੍ਰਿਸ਼ਟਾਚਾਰ ਦੀ ਖੇਡ ਖੇਡੀ ਜਾ ਰਹੀ ਹੈ।


author

Tanu

Content Editor

Related News