2009 ਦੀ ਡਕੈਤੀ-ਕਤਲ ਦਾ ‘ਮਾਸਟਰਮਾਈਂਡ’ 12 ਸਾਲਾਂ ਬਾਅਦ ਗ੍ਰਿਫ਼ਤਾਰ

Monday, Nov 25, 2024 - 05:18 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਲੁੱਟ-ਖੋਹ ਦੇ ਇਕ ਮਾਮਲੇ ਦੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪੁਲਸ ਤੋਂ ਬਚਣ ਲਈ ਤਾਂਤਰਿਕ ਦਾ ਭੇਸ ਧਾਰ ਕੇ 12 ਸਾਲਾਂ ਤੋਂ ਫਰਾਰ ਸੀ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮਾਂ ਨੇ 2009 ਵਿਚ ਲੁੱਟ-ਖੋਹ ਅਤੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਅਨੁਸਾਰ ਮੁਲਜ਼ਮ 12 ਸਾਲਾਂ ਤੋਂ ਵੱਧ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਅਤੇ ਅਦਾਲਤ ਵੱਲੋਂ 2012 ਵਿਚ ਉਸ ਨੂੰ ਭਗੌੜਾ ਐਲਾਨ ਕਰ ਦਿੱਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਜਮਸ਼ੇਦ ਅਲੀ ਖਾਨ ਨੂੰ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ 'ਚ ਉਸ ਦੇ ਗ੍ਰਹਿ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਸ ਦੇ ਡਿਪਟੀ ਕਮਿਸ਼ਨਰ (DCP) (ਅਪਰਾਧ ਸ਼ਾਖਾ) ਸੰਜੇ ਕੁਮਾਰ ਸੈਨ ਨੇ ਦੱਸਿਆ ਕਿ 6 ਜਨਵਰੀ 2009 ਨੂੰ ਮਯੂਰ ਵਿਹਾਰ ਨੇੜੇ ਨੈਸ਼ਨਲ ਹਾਈਵੇ-24 'ਤੇ ਇਕ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦਾ ਗਲਾ ਘੁੱਟਿਆ ਗਿਆ ਸੀ। ਬਾਅਦ ਵਿਚ ਉਸ ਦੀ ਪਛਾਣ ਸੰਤੋਸ਼ ਯਾਦਵ ਵਜੋਂ ਹੋਈ, ਜੋ ਇਕ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਦਾ ਡਰਾਈਵਰ ਸੀ। DCP ਮੁਤਾਬਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਜਮਸ਼ੇਦ ਅਤੇ ਉਸ ਦੇ ਸਾਥੀਆਂ ਨੇ ਯਾਦਵ ਨੂੰ ਆਪਣੇ ਟਰੱਕ ਵਿਚ 'ਲਿਫਟ' ਵਿਚ ਲਿਜਾ ਕੇ ਮਾਰਿਆ ਅਤੇ ਪਲਾਸਟਿਕ ਦੇ ਦਾਣਿਆਂ ਨਾਲ ਭਰਿਆ ਇਕ ਕੰਟੇਨਰ ਲੁੱਟ ਲਿਆ।

DCP ਨੇ ਕਿਹਾ ਕਿ ਪੰਜ ਸਹਿ-ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ, ਜਦੋਂ ਕਿ ਜਮਸ਼ੇਦ 2012 ਵਿਚ ਜ਼ਮਾਨਤ ਮਿਲਣ ਤੋਂ ਬਾਅਦ ਫਰਾਰ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਕ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਭਵਾਨੀਪੁਰ ਖੀਰੂ 'ਚ ਜਾਲ ਵਿਛਾਇਆ ਗਿਆ ਅਤੇ ਜਮਸ਼ੇਦ ਨੂੰ ਉਸ ਸਮੇਂ ਫੜ ਲਿਆ ਗਿਆ ਜਦੋਂ ਉਹ ਆਪਣੇ ਇਕ ਸਾਥੀ ਨਾਲ ਮਿਲ ਰਿਹਾ ਸੀ। ਸੇਨ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਉਸ ਨੇ ਅਪਰਾਧ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ। DCP ਨੇ ਕਿਹਾ ਕਿ ਜਮਸ਼ੇਦ ਨੇ ਹਿਰਾਸਤ ਤੋਂ ਬਚਣ ਲਈ ਆਪਣੇ ਪਰਿਵਾਰ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਸੀ ਅਤੇ ਇਕ ਤਾਂਤਰਿਕ ਦੇ ਭੇਸ ਵਿਚ ਰਹਿਣ ਲੱਗ ਪਿਆ ਸੀ।


Tanu

Content Editor

Related News