9 ਮਹੀਨੇ ਦੇ ਬੱਚੇ ਨੇ 6 ਦਿਨਾਂ 'ਚ ਜਿੱਤੀ ਕੋਰੋਨਾ ਤੋਂ ਜੰਗ, ਸਭ ਤੋਂ ਘੱਟ ਦਿਨਾਂ 'ਚ ਹੋਇਆ ਠੀਕ

04/23/2020 3:37:55 PM

ਦੇਹਰਾਦੂਨ- ਦੇਹਰਾਦੂਨ ਦੇ ਸਰਕਾਰੀ ਦੂਨ ਮੈਡੀਕਲ ਹਸਪਤਾਲ 'ਚ ਭਰਤੀ ਕੋਰੋਨਾ ਇਨਫੈਕਟਡ 9 ਮਹੀਨੇ ਦੇ ਬੱਚੇ ਨੇ 6 ਦਿਨਾਂ 'ਚ ਕੋਰੋਨਾ ਦੀ ਜੰਗ ਜਿੱਤ ਲਈ ਹੈ। ਇਹ ਬੱਚਾ ਉਤਰਾਖੰਡ 'ਚ ਕੋਰੋਨਾ ਤੋਂ ਸਭ ਤੋਂ ਘੱਟ ਸਮੇਂ 'ਚ ਸਿਹਤਮੰਦ ਹੋਣ ਵਾਲਾ ਮਰੀਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਕ ਟਰੇਨਡ ਆਈ.ਐੱਫ.ਐੱਸ. 7 ਦਿਨਾਂ 'ਚ ਕੋਰੋਨਾ ਤੋਂ ਠੀਕ ਹੋਇਆ ਸੀ। ਹਸਪਤਾਲ ਦੇ ਡਿਪਟੀ ਐੱਮ.ਐੱਸ. ਅਤੇ ਕੋਰੋਨਾ ਦੇ ਸਟੇਟ ਨੂੰ ਕੋ-ਆਰਡੀਨੇਟਰ ਡਾ. ਐੱਨ.ਐੱਸ. ਖੱਤਰੀ ਨੇ ਦੱਸਿਆ ਕਿ ਬੱਚੇ ਦੀਆਂ 2 ਰਿਪੋਰਟ ਲਗਾਤਾਰ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਛੁੱਟੀ ਦਿੱਤੀ ਜਾ ਰਹੀ ਹੈ।

ਪਿਤਾ ਤੋਂ ਇਨਫੈਕਟਡ ਹੋਇਆ ਸੀ ਬੱਚਾ
ਦੱਸਣਯੋਗ ਹੈ ਕਿ ਦੇਹਰਾਦੂਨ ਦੀ ਭਗਤ ਸਿੰਘ ਕਾਲੋਨੀ 'ਚ ਜਮਾਤ ਤੋਂ ਆਏ 9 ਮਹੀਨੇ ਦੇ ਬੱਚੇ ਦੇ ਪਿਤਾ ਕੋਰੋਨਾ ਇਨਫੈਕਟਡ ਪਾਏ ਗਏ ਸਨ। ਇਸ ਤੋਂ ਬਾਅਦ ਬੱਚੇ ਦੀ ਸਿਹਤ ਵਿਗੜਨ 'ਤੇ ਉਸ ਨੂੰ ਵੀ 17 ਅਪ੍ਰੈਲ ਨੂੰ ਦੂਨ ਹਸਪਤਾਲ 'ਚ ਭਰਤੀ ਕਰਵਾਇਆ ਗਿਆਸੀ। ਇਸ ਤੋਂ ਬਾਅਦ ਉਸ ਦੀ ਮਾਂ ਨੂੰ ਵੀ ਸੈਂਟਰ 'ਚ ਕੁਆਰੰਟੀਨ ਕੀਤਾ ਗਿਆ ਸੀ। ਜਾਂਚ 'ਚ ਮਾਂ ਦਾ ਸੈਂਪਲ ਨੈਗੇਟਿਵ ਆਇਆ ਸੀ। ਦੂਨ ਹਸਪਤਾਲ ਦੇ ਕੋਰੋਨਾ ਦੇ ਨੋਡਲ ਅਫ਼ਸਰ ਅਤੇ ਸਾਹ ਰੋਗ ਵਿਭਾਗ ਦੇ ਐੱਚ.ਓ.ਡੀ. ਪਲਮਨੋਲਾਜਿਸਟ ਡਾ. ਅਨੁਰਾਗ ਅਗਰਵਾਲ ਨੇ ਦੱਸਿਆ ਕਿ ਬੱਚੇ ਦੀ ਮਾਂ ਦਾ ਵੀ ਕੋਰੋਨਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ।

ਦੋਵੇਂ ਵਾਰ ਮਾਂ ਦੀ ਰਿਪੋਰਟ ਨੈਗੇਟਿਵ ਆਈ
ਦੋਵੇਂ ਵਾਰ ਮਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਫਿਰ ਵੀ ਮਨੁੱਖਤਾ ਦੇ ਆਧਾਰ 'ਤੇ ਮਾਂ ਨੂੰ ਬੱਚੇ ਨਾਲ ਹੀ ਹਸਪਤਾਲ 'ਚ ਭਰਤੀ ਰੱਖਿਆ ਗਿਆ ਸੀ। ਮਾਂ ਨੂੰ ਪੀ.ਪੀ.ਈ. ਕਿਟ ਵੀ ਉਪਲੱਬਧ ਕਰਵਾਈ ਗਈ ਸੀ। ਡਾ. ਅਗਰਵਾਲ ਨੇ ਦੱਸਿਆ ਕਿ ਇਸ ਦੌਰਾਨ ਬੱਚਾ ਮਾਂ ਦਾ ਦੁੱਧ ਪੀਂਦਾ ਰਿਹਾ। ਉਨਾਂ ਨੇ ਦੱਸਿਆ ਕਿ ਮਾਂ ਦੇ ਦੁੱਧ 'ਚ ਇਨਫੈਕਸ਼ਨ ਨਾਲ ਲੜਨ ਦੀ ਬਹੁਤ ਸਮਰੱਥਾ ਹੁੰਦੀ ਹੈ। ਸੰਭਵ ਬੱਚੇ ਦੇ ਜਲਦ ਠੀਕ ਹੋਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ।


DIsha

Content Editor

Related News