17 ਦਸੰਬਰ ਨੂੰ ਦੇਹਰਾਦੂਨ ''ਚ ਹਾਫ ਮੈਰਾਥਨ ਦੌੜ ਦਾ ਹੋਵੇਗਾ ਆਯੋਜਨ

11/16/2017 10:55:13 AM

ਦੇਹਰਾਦੂਨ— ਸੜਕ ਸੁਰੱਖਿਆ ਅਤੇ ਮਹਿਲਾ ਸੁਰੱਖਿਆ ਦੇ ਉਦੇਸ਼ ਨੂੰ ਲੈ ਕੇ ਉਤਰਾਖੰਡ ਪੁਲਸ 17 ਦਸੰਬਰ ਨੂੰ ਹਾਫ ਮੈਰਾਥਨ ਦੌੜ ਦਾ ਆਯੋਜਨ ਕਰਨ ਜਾ ਰਹੀ ਹੈ। ਮੈਰਾਥਨ ਦਾ ਉਦੇਸ਼ ਸਰੀਰਕ ਸਿਹਤਮੰਦ ਅਤੇ ਪੁਲਸ ਨੂੰ ਜਨਤਾ ਨਾਲ ਸਿੱਧੇ ਸੰਪਰਕ ਲਈ ਪ੍ਰੇਰਿਤ ਕੀਤਾ ਜਾਣਾ ਹੈ। ਇਸ ਹਾਫ ਮੈਰਾਥਨ ਲਈ ਆਨ ਲਾਈਨ ਪੰਜੀਕਰਨ ਦੀ ਸੁਵਿਧਾ ਰੱਖੀ ਗਈ ਹੈ।
ਹੁਣ ਤੱਕ ਆਨ ਲਾਈਨ ਕਰੀਬ 5 ਹਜ਼ਾਰ ਪੰਜੀਕਰਨ ਕੀਤੇ ਜਾ ਚੁੱਕੇ ਹਨ। ਅਪਰਾਧਿਕ ਘਟਨਾਵਾਂ ਨਾਲ ਜਿੰਨੀ ਮੌਤ ਹੋ ਰਹੀ ਹੈ, ਇਸ ਨਾਲ ਜ਼ਿਆਦਾ ਮੌਤ ਸੜਕ ਹਾਦਸਿਆਂ ਨਾਲ ਹੁੰਦੀ ਹੈ। ਆਂਕੜਿਆਂ ਮੁਤਾਬਕ ਉਤਰਾਖੰਡ ਰਾਜ 'ਚ ਇਕ ਸਾਲ 'ਚ ਸੜਕ ਹਾਦਸਿਆਂ 'ਚ ਲਗਭਗ 950 ਲੋਕਾਂ ਦੀ ਮੌਤ ਅਤੇ ਲਗਭਗ 1600 ਲੋਕ ਜ਼ਖਮੀ ਹੋਏ। 
ਹਰ ਸਾਲ ਸੜਕ ਹਾਦਸਿਆਂ 'ਚ ਦੇਸ਼ 'ਚ ਲਗਭਗ 1.5 ਲੱਖ ਲੋਕ ਆਪਣੀ ਜਾਨ ਗੁਆ ਦਿੰਦੇ ਹਨ। ਉਤਰਾਖੰਡ ਪੁਲਸ ਮਹਿਲਾ ਵਿਕਾਸ ਅਤੇ ਸੁਰੱਖਿਆ ਲਈ ਪ੍ਰਤੀਬੱਧ ਹੈ। ਹਾਫ ਮੈਰਾਥਨ ਨੂੰ ਸਫਲ ਬਣਾਉਣ ਲਈ ਸਕੂਲ ਅਤੇ ਕਾਲਜਾਂ 'ਚ ਜਾਗਰੁੱਕਤਾ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।


Related News