ਦੇਹਰਾਦੂਨ: ਯੂ.ਪੀ ਦੀ ਬੱਸ ਅਤੇ ਟਰੱਕ ਵਿਚਕਾਰ ਜ਼ੋਰਦਾਰ ਟੱਕਰ, ਕਈ ਜ਼ਖਮੀ

04/09/2018 3:08:16 PM

ਦੇਹਰਾਦੂਨ— ਦੇਹਰਾਦੂਨ 'ਚ ਯੂ.ਪੀ ਦੀ ਬੱਸ ਅਤੇ ਟਰੱਕ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਹਾਦਸੇ 'ਚ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਆਸ਼ਾਰੋੜੀ ਅਤੇ ਮੋਹੰਡ ਵਿਚਕਾਰ ਬੱਸ ਅਤੇ ਟਰੱਕ ਆਪਸ 'ਚ ਟਕਰਾ ਗਏ। ਥਾਣੇ 'ਚ ਮਿਲੀ ਜਾਣਕਾਰੀ ਮੁਤਾਬਕ ਹਾਦਸੇ 'ਚ 12 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਐਸ.ਐਸ.ਪੀ ਨਿਵੇਦਿਤਾ ਕੁਕਰੇਤੀ ਨੇ ਦੱਸਿਆ ਕਿ ਪੁਲਸ ਟੀਮ ਮੌਕੇ 'ਤੇ ਪੁੱਜੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਐਸ.ਐਸ.ਪੀ ਨੇ ਦੱਸਿਆ ਕਿ ਦੂਨ ਹਸਪਤਾਲ ਨੂੰ ਅਲਰਟ ਕਰ ਦਿੱਤਾ ਗਿਆ ਸੀ। 
ਹਰਿਦੁਆਰ ਦੇ ਭੂਪਤਵਾਲਾ ਖੇਤਰ 'ਚ ਹਾਈਵੇਅ 'ਤੇ ਈ-ਰਿਕਸ਼ਾ ਨੂੰ ਟੱਕਰ ਮਾਰ ਦੇਣ 'ਤੇ ਕਈ ਯਾਤਰੀ ਹੋ ਗਏ। ਹਾਦਸੇ ਸਥਾਨ ਤੋਂ ਕਾਰ ਚਾਲਕ ਮੌਕੇ 'ਤੇ ਫਰਾਰ ਹੋ ਗਿਆ। ਐਤਵਾਰ ਸਵੇਰੇ ਇਕ ਈ-ਰਿਕਸ਼ਾ ਸ਼ਾਂਤੀਕੁੰਜ ਵੱਲੋਂ ਜਾ ਰਹੀ ਸੀ। ਸ਼ਾਂਤੀਕੁੰਜ ਕੋਲ ਪੁੱਜਦੇ ਹੀ ਬੇਕਾਬੂ ਕਾਰ ਨੇ ਈ-ਰਿਕਸ਼ਾ ਨੂੰ ਆਪਣੀ ਲਪੇਟ 'ਚ ਲੈ ਲਿਆ। ਈ-ਰਿਕਸ਼ਾ 'ਚ ਸਵਾਰ 6 ਲੋਕ ਜ਼ਖਮੀ ਹੋ ਗਏ। ਸੂਚਨਾ 'ਤੇ ਜਦੋਂ ਤੱਕ ਸਪਤਰਿਸ਼ੀ ਚੌਕੀ ਪੁਲਸ ਮੌਕੇ 'ਤੇ ਪੁੱਜੀ ਉਦੋਂ ਤੱਕ ਕਾਰ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਪੁਲਸ ਨੇ ਤੁਰੰਤ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। ਪੁਲਸ ਮੁਤਾਬਕ ਈ-ਰਿਕਸ਼ਾ ਚਾਲਕ ਧਨੀਰਾਮ ਦੀ ਹਾਲਤ ਗੰਭੀਰ ਬਣੀ ਹੋਈ ਹੈ।


Related News