ਹੋਰ ਮਜ਼ਬੂਤ ਹੋਵੇਗੀ ਫੌਜ, ਰੱਖਿਆ ਮੰਤਰਾਲਾ ਖਰੀਦੇਗਾ 39,125 ਕਰੋੜ ਦਾ ਫੌਜੀ ਸਾਜ਼ੋ-ਸਾਮਾਨ

03/01/2024 8:35:47 PM

ਨਵੀਂ ਦਿੱਲੀ, (ਭਾਸ਼ਾ)- ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ 39,125 ਕਰੋੜ ਰੁਪਏ ਦੇ 5 ਫੌਜੀ ਖਰੀਦ ਸੌਦਿਆਂ ’ਤੇ ਦਸਤਖਤ ਕੀਤੇ। ਮੰਤਰਾਲਾ ਮੁਤਾਬਕ ਇਨ੍ਹਾਂ ’ਚੋਂ ਇਕ ਸਮਝੌਤਾ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨਾਲ ਹੋਇਆ ਹੈ, ਜਿਸ ਤਹਿਤ ਮਿਗ-29 ਜਹਾਜ਼ਾਂ ਲਈ ਹਵਾਈ ਇੰਜਣ ਖਰੀਦੇ ਜਾਣਗੇ। ਮੰਤਰਾਲਾ ਨੇ ਇਕ ਰਿਲੀਜ਼ ’ਚ ਕਿਹਾ ਕਿ ਲਾਰਸਨ ਐਂਡ ਟੂਬਰੋ ਲਿਮਟਿਡ ਨਾਲ ਕੀਤੇ ਗਏ ਹਨ, ਜਿਸ ਦੇ ਤਹਿਤ ‘ਕਲੋਜ਼-ਇਨ ਵੈਪਨ ਸਿਸਟਮ’ (ਸੀ. ਆਈ. ਡਬਲਯੂ. ਐੱਸ.) ਅਤੇ ਉੱਚ ਸਮਰੱਥਾ ਵਾਲੇ ਰਾਡਾਰ ਦੀ ਖਰੀਦ ਕੀਤੀ ਜਾਵੇਗੀ।

ਮੰਤਰਾਲਾ ਮੁਤਾਬਕ, ਬ੍ਰਹਿਮੋਸ ਮਿਜ਼ਾਈਲਾਂ ਦੀ ਖਰੀਦ ਲਈ ਦੋ ਸੌਦੇ ਬ੍ਰਹਿਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ ਕੀਤੇ ਗਏ ਹਨ। ਮੰਤਰਾਲਾ ਨੇ ਕਿਹਾ ਕਿ ਇਹ ਸਮਝੌਤੇ ਸਵਦੇਸ਼ੀ ਸਮਰੱਥਾ ਨੂੰ ਹੋਰ ਮਜ਼ਬੂਤ ​​ਬਣਾਉਣ ਦੇ ਨਾਲ-ਨਾਲ ਵਿਦੇਸ਼ੀ ਮੁਦਰਾ ਬਚਾਉਣਗੇ, ਨਾਲ ਹੀ ਭਵਿੱਖ ’ਚ ਵਿਦੇਸ਼ੀ ਉਪਕਰਨ ਨਿਰਮਾਤਾਵਾਂ ’ਤੇ ਨਿਰਭਰਤਾ ਘੱਟ ਕਰਨ ’ਚ ਮਦਦ ਕਰਨਗੇ।


Rakesh

Content Editor

Related News