ਰੂਸ-ਯੂਕ੍ਰੇਨ ਵਿਵਾਦ ''ਤੇ ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਬਿਆਨ

Thursday, Feb 24, 2022 - 09:36 PM (IST)

ਨੈਸ਼ਨਲ ਡੈਸਕ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਯੂਕ੍ਰੇਨ ਦੀ ਸਥਿਤੀ ਗੰਭੀਰ ਹੈ ਪਰ ਭਾਰਤ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਉਥੇ ਫਸੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਉਥੋਂ ਸੁਰੱਖਿਅਤ ਦੇਸ਼ ਵਿਆਪੀ ਵਾਪਸੀ ਯਕੀਨੀ ਕੀਤੀ ਜਾਵੇਗੀ। ਯੂਕ੍ਰੇਨ ਸੰਕਟ ਦੇ ਬਾਰੇ 'ਚ ਰੱਖਿਆ ਮੰਤਰੀ ਨੇ ਕਿਹਾ ਕਿ ਸ਼ਾਂਤੀ ਕਾਇਮ ਹੋਣੀ ਚਾਹੀਦੀ ਹੈ। ਵਿਵਾਦ ਨੂੰ ਗੱਲਬਾਲ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਜੰਗ ਦੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਰੂਸ ਵੱਲੋਂ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ NATO ਨੇ ਸੁਰੱਖਿਆ ਬਲਾਂ ਦੀ ਤਾਇਨਾਤੀ ਨੂੰ ਹੋਰ ਮਜ਼ਬੂਤ ਕਰਨ 'ਤੇ ਜਤਾਈ ਸਹਿਮਤੀ

ਚੋਣ ਪ੍ਰਚਾਰ ਲਈ ਵਾਰਾਣਸੀ ਆਏ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਭਾਰਤੀ ਨਾਗਰਿਕਾ ਨੂੰ ਕੱਢਣ ਲਈ ਇਕ ਜਹਾਜ਼ ਭੇਜਿਆ ਗਿਆ ਸੀ ਪਰ ਉਥੇ ਦੇ ਹਾਲਾਤ ਦੇ ਕਾਰਨ ਉਹ ਹਵਾਈ ਅੱਡੇ 'ਤੇ ਨਹੀਂ ਉਤਰ ਪਾਇਆ। ਇਸ ਨੂੰ ਲੈ ਕੇ ਸਰਕਾਰ ਚਿੰਤਤ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਉਥੇ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ 'ਤੇ PM ਮੋਦੀ ਦੀ ਉੱਚ ਪੱਧਰੀ ਬੈਠਕ ਸ਼ੁਰੂ, ਰੱਖਿਆ ਮੰਤਰੀ ਸਮੇਤ NSA ਵੀ ਮੌਜੂਦ

ਭਾਰਤੀ ਨਾਗਰਿਕਾਂ ਦੀ ਸੁਰੱਖਇਆ ਲਈ ਅਗੇ ਵੀ ਸਰਕਾਰ ਦੀ ਕੋਸ਼ਿਸ਼ ਜਾਰੀ ਰਹੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਯੂਕ੍ਰੇਨ 'ਚ ਭਾਰਤੀ ਦੂਤਘਰ ਵੱਲੋਂ ਵਿਦਿਆਰਥੀਆਂ ਅਤੇ ਭਾਰਤੀ ਨਾਗਰਿਕਾਂ ਲਈ ਸਲਾਹ ਜਾਰੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਭਾਰਤੀ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਜਹਾਜ਼ ਵੀ ਭੇਜਿਆ ਗਿਆ ਸੀ। ਕੁਝ ਵਿਦਿਆਰਥੀ ਵਾਪਸ ਪਰਤ ਆਏ ਹਨ ਪਰ ਬਾਅਦ 'ਚ ਜੋ ਜਹਾਜ਼ ਉਥੇ ਭੇਜਿਆ ਗਿਆ ਉਹ ਹਵਾਈ ਅੱਡੇ 'ਤੇ ਨਹੀਂ ਉਤਰ ਪਾਇਆ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਯੂਰਪ ਦੀ ਸ਼ਾਂਤੀ ਹੋਈ ਭੰਗ : ਨਾਟੋ ਮੁਖੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News