ਮਾਸਕੋ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਕਟਰੀ ਡੇਅ ਪਰੇਡ ''ਚ ਹੋਣਗੇ ਸ਼ਾਮਲ
Monday, Jun 22, 2020 - 09:40 PM (IST)
ਨਵੀਂ ਦਿੱਲੀ - ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਰੂਸ ਦੀ ਤਿੰਨ ਦਿਨਾਂ ਯਾਤਰਾ 'ਤੇ ਪਹੁੰਚ ਚੁੱਕੇ ਹਨ ਅਤੇ ਮੰਗਲਵਾਰ ਨੂੰ ਰੂਸ, ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਇੱਕ ਸੰਯੁਕਤ ਵਰਚੁਅਲ ਬੈਠਕ ਵੀ ਹੈ। ਰੂਸ ਪਹਿਲਾਂ ਹੀ ਆਪਣੇ ਦੋਵੇਂ ਮਿੱਤਰ ਦੇਸ਼ਾਂ ਵਿਚਾਲੇ ਬੇਹੱਦ ਖਤਰਨਾਕ ਪੱਧਰ 'ਤੇ ਪਹੁੰਚ ਚੁੱਕੇ ਇਸ ਤਣਾਅ ਨੂੰ ਖਤਮ ਕਰਣ ਦੀ ਇੱਛਾ ਜਤਾ ਚੁੱਕਾ ਹੈ।
ਰਾਜਨਾਥ ਰੂਸ ਨਾਲ ਰਣਨੀਤਕ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਰਣਗੇ ਗੱਲਬਾਤ
ਰੱਖਿਆ ਮੰਤਰੀ ਸਿੰਘ ਨੇ ਮਾਸਕੋ ਜਾਣ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ ਕਿ ਉੱਥੇ ਉਹ ਵਿਕਟਰੀ ਡੇ ਪਰੇਡ ਦੇ ਪ੍ਰਬੰਧ 'ਚ ਸ਼ਿਰਕਤ ਕਰਣਗੇ ਅਤੇ ਪ੍ਰਵਾਸ ਦੌਰਾਨ ਰੂਸ ਨਾਲ ਰਣਨੀਤਕ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਗੱਲਬਾਤ ਕਰਣਗੇ। ਰੂਸ ਦੇ ਵਿਕਟਰੀ ਡੇਅ ਪਰੇਡ 'ਚ ਭਾਰਤੀ ਫ਼ੌਜ ਦਾ ਇੱਕ ਦਲ ਵੀ ਹਿੱਸਾ ਲਵੇਗਾ।
ਵਿਕਟਰੀ ਡੇਅ ਪਰੇਡ 'ਚ ਭਾਰਤ ਅਤੇ ਚੀਨ ਦੇ ਫ਼ੌਜੀ ਵੀ ਹਿੱਸਾ ਲੈਣਗੇ
ਜ਼ਿਕਰਯੋਗ ਹੈ ਕਿ ਚੀਨ ਦਾ ਇੱਕ ਫ਼ੌਜੀ ਦਲ ਅਤੇ ਉੱਥੇ ਦੇ ਰੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮਾਸਕੋ ਪਹੁੰਚ ਰਹੇ ਹਨ। ਉੱਥੇ ਜੋ ਪਰੇਡ ਹੋਵੇਗਾ ਉਸ 'ਚ ਭਾਰਤ ਅਤੇ ਚੀਨ ਦੇ ਫ਼ੌਜੀ ਵੀ ਹਿੱਸਾ ਲੈਣਗੇ। ਚੀਨ ਨਾਲ ਸਰਹੱਦ 'ਤੇ ਜਦੋਂ ਤਣਾਅ ਇੱਕਦਮ ਚੋਟੀ 'ਤੇ ਹੈ ਅਤੇ ਰੋਜ਼ਾਨਾ ਰੱਖਿਆ ਤਿਆਰੀਆਂ ਨੂੰ ਲੈ ਕੇ ਕਾਫੀ ਵਿਚਾਰ ਵਟਾਂਦਰਾ ਦੌਰ ਚੱਲ ਰਿਹਾ ਹੈ ਉਦੋਂ ਰੱਖਿਆ ਮੰਤਰੀ ਦੇ ਮਾਸਕੋ ਜਾਣ ਨੂੰ ਰੂਸ ਵੱਲੋਂ ਸੰਭਾਵੀ ਵਿਚੋਲਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।