ਗਣਰਾਜ ਦਿਵਸ ਦੀ ਪਰੇਡ ਲਈ ਚੁਣੀਆਂ ਗਈਆਂ 22 ਝਾਕੀਆਂ

01/04/2020 1:56:53 AM

ਨਵੀਂ ਦਿੱਲੀ – ਗਣਰਾਜ ਦਿਵਸ ਦੀ ਪਰੇਡ ’ਚ 22 ਝਾਕੀਆਂ ਨੂੰ ਰੱਖਿਆ ਵਜ਼ਾਰਤ ਨੇ ਮਨਜ਼ੂਰੀ ਦੇ ਦਿੱਤੀ ਹੈ। ਪਰੇਡ ਵਿਚ 16 ਰਾਜਾਂ ਅਤੇ ਕੇਂਦਰ ਪ੍ਰਦੇਸ਼ਾਂ ਦੀਆਂ ਝਾਕੀਆਂ ਵਿਖਾਈਆਂ ਜਾਣਗੀਆਂ ਅਤੇ 6 ਝਾਕੀਆਂ ਕੇਂਦਰੀ ਵਜ਼ਾਰਤਾਂ ਨਾਲ ਸਬੰਧਤ ਹੋਣਗੀਆਂ। ਵਜ਼ਾਰਤ ਨੂੰ ਕੁਲ 56 ਤਜਵੀਜ਼ਾਂ ਮਿਲੀਆਂ ਸਨ, ਜਿਨ੍ਹਾਂ ਵਿਚੋਂ ਉਸ ਨੇ 22 ਨੂੰ ਮਨਜ਼ੂਰੀ ਦਿੱਤੀ ਹੈ। ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਕੇਰਲ ਦੀਆਂ ਤਜਵੀਜ਼ਾਂ ਨੂੰ ਖਾਰਿਜ ਕਰ ਦਿੱਤਾ ਗਿਆ ਹੈ।

ਇਸੇ ਦੌਰਾਨ ਝਾਕੀ ਦੀ ਤਜਵੀਜ਼ ਨੂੰ ਰੱਦੇ ਜਾਣ ਬਾਰੇ ਰਾਜਨੀਤੀ ਸ਼ੁਰੂ ਹੋ ਗਈ ਹੈ। ਕੇਰਲ ਦੇ ਕਾਨੂੰਨ ਮੰਤਰੀ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਇਲਜ਼ਾਮ ਲਾਇਆ ਹੈ ਕਿ ਇਹ ਫੈਸਲਾ ਕੇਰਲ ਸਬੰਧੀ ਉਸ ਦੇ ਰੁਖ਼ ਨੂੰ ਦਰਸਾਉਂਦਾ ਹੈ। ਝਾਕੀ ਵਿਚ ਉੱਤਰਾਖੰਡ, ਝਾਰਖੰਡ, ਪੁੱਡੂਚੇਰੀ ਸਮੇਤ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਉੱਤਰ-ਪੂਰਬੀ ਰਾਜਾਂ ਵਿਚੋਂ ਸਿਰਫ ਆਸਾਮ ਅਤੇ ਮੇਘਾਲਿਆ ਨੂੰ ਹੀ ਸੂਚੀ ਵਿਚ ਥਾਂ ਵਿਚ ਥਾਂ ਮਿਲੀ ਹੈ, ਜਦੋਂਕਿ ਦੱਖਣ ਭਾਰਤ ਦੇ ਸੂਬਿਆਂ ਵਿਚੋਂ ਸਿਰਫ ਕੇਰਲ ਨੂੰ ਹੀ ਬਾਹਰ ਰੱਖਿਆ ਗਿਆ ਹੈ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਦੀਆਂ ਝਾਕੀਆਂ ਨੂੰ ਗਣਰਾਜ ਦਿਵਸ ਪਰੇਡ ਵਿਚ ਸ਼ਾਮਲ ਕੀਤਾ ਜਾਵੇਗਾ।


Inder Prajapati

Content Editor

Related News