ਮਾਣਹਾਨੀ ਮਾਮਲਾ:ਸੂਰਤ ਕੋਰਟ 'ਚ ਰਾਹੁਲ ਗਾਂਧੀ 'ਤੇ ਟਲੀ ਸੁਣਵਾਈ, 10 ਦਸੰਬਰ ਨੂੰ ਹੋਵੇਗੀ ਅਗਲੀ ਪੇਸ਼ੀ

10/10/2019 11:24:13 AM

ਅਹਿਮਦਾਬਾਦ—ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਯਾਤਰਾ ਕਰ ਰਹੇ ਸੀਨੀਅਰ ਕਾਂਗਰਸ ਨੇਤਾ, ਲੋਕਸਭਾ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਵਾਪਸ ਆਏ ਹਨ ਅਤੇ ਅੱਜ ਭਾਵ ਵੀਰਵਾਰ ਨੂੰ ਉਨ੍ਹਾਂ ਨੂੰ ਮਾਣਹਾਨੀ ਦੇ ਇੱਕ ਮਾਮਲੇ ਸੰਬੰਧੀ ਗੁਜਰਾਤ ਦੀ ਅਦਾਲਤ ਸਾਹਮਣੇ ਪੇਸ਼ ਹੋਣਾ ਪਿਆ ਪਰ ਅਦਾਲਤ 'ਚ ਇਹ ਸੁਣਵਾਈ ਟਲ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਫਿਰ ਹੋਵੇਗੀ।

PunjabKesari

ਦੱਸ ਦੇਈਏ ਕਿ ਆਰ. ਐੱਸ. ਐੱਸ ਜਾਂ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਖਿਲਾਫ ਦਰਜ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲੇ 'ਚ ਸ਼ੁੱਕਰਵਾਰ ਨੂੰ ਉਨ੍ਹਾਂ ਅਹਿਮਦਾਬਾਦ 'ਚ ਚੱਲ ਰਹੀ ਅਦਾਲਤੀ ਸੁਣਵਾਈ 'ਚ ਵੀ ਸ਼ਾਮਲ ਹੋਣਾ ਹੈ। ਰਾਹੁਲ ਗਾਂਧੀ ਖਿਲਾਫ ,'' ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉ ਹੁੰਦਾ ਹੈ?'' ਵਾਲੀ ਕਥਿਤ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਇਸ ਸਾਲ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ। ਦੱਸਣਯੋਗ ਹੈ ਕਿ ਗੁਜਰਾਤ 'ਚ ਰਾਹੁਲ ਗਾਂਧੀ ਖਿਲਾਫ ਮਾਣਹਾਨੀ ਦੇ ਕੁੱਲ 3 ਮਾਮਲੇ ਚੱਲ ਰਹੇ ਹਨ।


Iqbalkaur

Content Editor

Related News