ਆਪਣੇ ਵਰਕਰਾਂ ਨੂੰ ਦੀਪਿਕਾ ਦੀ ਫਿਲਮ ‘ਛਪਾਕ’ ਦਿਖਾਉਣਗੇ ਅਖਿਲੇਸ਼ ਯਾਦਵ

01/10/2020 10:08:00 AM

ਲਖਨਊ— ਫਿਲਮ ਅਭਿਨੇਤਰੀ ਦੀਪਿਕਾ ਪਾਦੁਕੋਣ ਦੇ ਜੇ.ਐੱਨ.ਯੂ. ਜਾਣ ਤੋਂ ਬਾਅਦ ਉਨ੍ਹਾਂ ਦੀ ਫਿਲਮ ‘ਛਪਾਕ’ ਨੂੰ ਲੈ ਕੇ ਵਿਰੋਧ ਅਤੇ ਸਮਰਥਨ ਦੀ ਰਾਜਨੀਤੀ ’ਚ ਹੁਣ ਸਮਾਜਵਾਦੀ ਪਾਰਟੀ (ਸਪਾ) ਵੀ ਆ ਗਈ ਹੈ। ਸ਼ੁੱਕਰਵਾਰ ਨੂੰ ਫਿਲਮ ਦੇ ਰਿਲੀਜ਼ ਹੋਣ ’ਤੇ ਸਪਾ ਆਪਣੇ ਵਰਕਰਾਂ ਨੂੰ ਲਖਨਊ ਦੇ ਸਿਨੇਮਾ ਹਾਲ ’ਚ ਫਿਲਮ ਦਿਖਾਏਗੀ। ਇਸ ਲਈ ਸਪਾ ਨੇ ਪੂਰਾ ਹਾਲ ਬੁੱਕ ਕਰ ਲਿਆ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਦੇ ਨਿਰਦੇਸ਼ ਤੋਂ ਬਾਅਦ ਪਾਰਟੀ ਨੇ ਗੋਮਤੀਨਗਰ ਸਥਿਤ ਵੇਵ ਸਿਨੇਮਾ ਹਾਲ ’ਚ ਇਕ ਆਡੀ ਬੁੱਕ ਕੀਤੀ ਹੈ।

PunjabKesari

ਸੋਸ਼ਲ ਮੀਡੀਆ ’ਤੇ ਬਾਈਕਾਟ ਛਪਾਕ ਟਰੈਂਕ ਕਰਨ ਲੱਗਾ ਸੀ
ਦੱਸਣਯੋਗ ਹੈ ਕਿ ਦੀਪਿਕਾ ਦੀ ਫਿਲਮ ਛਪਾਕ ਐਸਿਡ ਪੀੜਤ ਔਰਤਾਂ ਦੇ ਸੰਘਰਸ਼ ਦੀ ਕਹਾਣੀ ਹੈ। ਇਸ ਸੰਘਰਸ਼ ਦੇ ਤਾਰ ਰਾਜਧਾਨੀ ਦੇ ਗੋਮਤੀ ਨਗਰ ਸਥਿਤ ‘ਸ਼ੀਰੋਜ’ ਕੈਫੇ ਨਾਲ ਵੀ ਜੁੜੇ ਹਨ। ਬੀਤੇ ਦਿਨੀਂ ਜੇ.ਐੱਨ.ਯੂ. ਹਿੰਸਾ ਤੋਂ ਬਾਅਦ ਦੀਪਿਕਾ ਪਾਦੁਕੋਣ ਕਾਲੇ ਕੱਪੜੇ ਪਾ ਕੇ ਕੈਂਪਸ ਗਈ ਸੀ ਅਤੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਮਰਥਨ ਦੇ ਨਾਲ-ਨਾਲ ਦੀਪਿਕਾ ਦਾ ਵਿਰੋਧ ਵੀ ਹੋਇਆ ਅਤੇ ਸੋਸ਼ਲ ਮੀਡੀਆ ’ਤੇ ਬਾਈਕਾਟ ਛਪਾਕ ਟਰੈਂਡ ਕਰਨ ਲੱਗਾ।

ਸਮਰਥਨ ’ਚ ਲੱਗੇ ਹਨ ਪੋਸਟਰ
ਦੀਪਿਕਾ ਪਾਦੁਕੋਣ ਦੀ ਫਿਲਮ ‘ਛਪਾਕ’ ਦੇ ਵਿਰੋਧ-ਸਮਰਥਨ ਦੀ ਹਵਾ ਦਰਮਿਆਨ ਪ੍ਰਦੇਸ਼ ਕਾਂਗਰਸ ਦੇ ਸਾਬਕਾ ਬੁਲਾਰੇ ਸ਼ੈਲੇਂਦਰ ਤਿਵਾੜੀ ਨੇ ਵੀ ਇਸ ਦੇ ਸਮਰਥਨ ’ਚ ਪੋਸਟਰ ਜਾਰੀ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਔਰਤਾਂ ਦਾ ਸਨਮਾਨ ਕਰਦੇ ਹਨ, ਉਨਵਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ।


DIsha

Content Editor

Related News