ਸਿਰਸਾ ''ਚ ਮੰਚ ਤੋਂ ਡਿੱਗਦੇ-ਡਿੱਗਦੇ ਬਚੇ ਦੀਪੇਂਦਰ ਹੁੱਡਾ

Saturday, Dec 02, 2023 - 10:58 AM (IST)

ਸਿਰਸਾ ''ਚ ਮੰਚ ਤੋਂ ਡਿੱਗਦੇ-ਡਿੱਗਦੇ ਬਚੇ ਦੀਪੇਂਦਰ ਹੁੱਡਾ

ਸਿਰਸਾ- ਹਰਿਆਣਾ ਦੇ ਸਿਰਸਾ 'ਚ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਅਚਾਨਕ ਫਿਸਲ ਗਏ। ਉਹ ਮੰਚ ਤੋਂ ਡਿੱਗਦੇ-ਡਿੱਗਦੇ ਬਚ ਗਏ। ਉੱਥੇ ਮੌਜੂਦ ਵਰਕਰਾਂ ਨੇ ਉਨ੍ਹਾਂ ਦਾ ਹੱਥ ਫੜ ਕੇ ਡਿੱਗਣ ਤੋਂ ਬਚਾਇਆ। ਇਸ ਤੋਂ ਬਾਅਦ ਦੀਪੇਂਦਰ ਨੇ ਉੱਥੇ ਮੌਜੂਦ ਵਰਕਰਾਂ ਨੂੰ ਸੰਬੋਧਿਤ ਕੀਤਾ। ਮੰਚ ਦੇ ਜ਼ਰੀਏ ਦੀਪੇਂਦਰ ਨੇ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦੀ ਹੀ ਸਿਰਸਾ ਦੀ ਅਨਾਜ ਮੰਡੀ ਵਿਚ ਕਿਸਾਨ ਮਜ਼ਦੂਰ ਰੋਸ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਰੈਲੀ ਵਿਚ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਹੁੱਡਾ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਦਿੱਲੀ 'ਚ ਕਿਸਾਨ ਅੰਦੋਲਨ ਦੌਰਾਨ ਕਰੀਬ 700 ਤੋਂ ਵਧੇਰੇ  ਕਿਸਾਨਾਂ ਦੀ ਮੌਤ ਹੋਈ ਸੀ ਪਰ ਭਾਜਪਾ ਦੇ ਕਿਸੇ ਵੀ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਨੇ ਉਨ੍ਹਾਂ ਕਿਸਾਨਾਂ ਦੀ ਮੌਤ ਲਈ ਅਫ਼ਸੋਸ ਤੱਕ ਜ਼ਾਹਰ ਨਹੀਂ ਕੀਤਾ। ਜਿਸ ਦੇ ਚੱਲਦੇ ਹੁਣ ਕਿਸਾਨ ਅੰਦੋਲਨ ਦੇ ਤਿੰਨ ਸਾਲ ਪੂਰੇ ਹੋਣ 'ਤੇ ਸਿਰਸਾ ਵਿਚ 24 ਦਸੰਬਰ ਨੂੰ ਅਨਾਜ ਮੰਡੀ ਵਿਚ ਕਿਸਾਨ ਮਜ਼ਦੂਰ ਰੋਸ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ  ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ, ਪ੍ਰਦੇਸ਼ ਪ੍ਰਧਾਨ ਉਦੈ ਭਾਨ ਸਿੰਘ ਸਮੇਤ ਤਮਾਮ ਕਾਂਗਰਸ ਦੇ ਵਿਧਾਇਕ ਸਾਬਕਾ ਸੰਸਦ ਮੈਂਬਰਾਂ ਸਮੇਤ ਅਹੁਦਾ ਅਧਿਕਾਰੀ ਵੀ ਮੌਜੂਦ ਰਹਿਣਗੇ।


author

Tanu

Content Editor

Related News