ਰਾਤ ਨੂੰ ਗੂੜ੍ਹੀ ਨੀਂਦ ਸਰੀਰ ਲਈ ਬਹੁਤ ਜ਼ਰੂਰੀ

03/03/2020 1:53:12 AM

ਨਵੀਂ ਦਿੱਲੀ (ਅਨਸ)-ਜੇਕਰ ਤੁਸੀਂ ਵੀ ਰਾਤ ਨੂੰ ਗੂੜ੍ਹੀ ਨੀਂਦ ਨਹੀਂ ਲੈਂਦੇ ਹੋ ਅਤੇ ਟੁਕੜਿਆਂ ਵਿਚ ਆਪਣੀ ਨੀਂਦ ਪੂਰੀ ਕਰਦੇ ਹੋ ਤਾਂ ਇਹ ਸਿਹਤ ਲਈ ਠੀਕ ਨਹੀਂ ਹੈ। ਇਸ ਨਾਲ ਤੁਹਾਨੂੰ ਨੀਂਦ ਸਬੰਧੀ ਵਿਕਾਰ ਪੈਦਾ ਹੋ ਸਕਦੇ ਹਨ। ਜੇਕਰ ਤੁਸੀਂ 7 ਤੋਂ 9 ਘੰਟੇ ਚੰਗੀ ਨੀਂਦ ਦਾ ਆਨੰਦ ਮਾਣਦੇ ਹੋ ਤਾਂ ਨਾ ਸਿਰਫ ਤੁਹਾਡੇ ਸਰੀਰ ਦੀ ਰੋਗ-ਰੋਕੂ ਸਮਰੱਥਾ ਵਧਦੀ ਹੈ, ਸਗੋਂ ਬਲੱਡ ਹਾਰਮੋਨਜ਼ ਵੀ ਠੀਕ ਰਹਿੰਦੇ ਹਨ। ਨੀਂਦ ਸਬੰਧੀ ਵਿਕਾਰ ਕਈ ਤਰ੍ਹਾਂ ਦੇ ਹਾਲਾਤ ਦੇ ਪ੍ਰਭਾਵ ਕਾਰਣ ਹੁੰਦੇ ਹਨ, ਜੋ ਰੈਗੂਲਰ ਆਉਣ ਵਾਲੀ ਚੰਗੀ ਨੀਂਦ ਨੂੰ ਪ੍ਰਭਾਵਿਤ ਕਰਦੇ ਹਨ। ਇਹ ਅੱਜ-ਕਲ ਇਕ ਆਮ ਸਮੱਸਿਆ ਹੈ, ਜੋ ਸਾਧਾਰਨ ਸਿਰਦਰਦ ਤੇ ਦਿਨ ਭਰ ਦੇ ਤਣਾਓ ਨਾਲ ਜੁੜੀ ਰਹਿੰਦੀ ਹੈ। ਜਦੋਂ ਕੋਈ ਮਰੀਜ਼ ਸਿਰਦਰਦ ਦੀ ਸਮੱਸਿਆ ਨਾਲ ਜੂਝਦਾ ਹੈ ਤਾਂ ਉਹ ਵੀ ਇਕ ਸਾਧਾਰਨ ਨਿਉੂਰੋਲਾਜੀਕਲ ਵਿਕਾਰ ਹੈ, ਜੋ 60-70 ਫੀਸਦੀ ਤੱਕ ਨੀਂਦ ਵਿਚ ਰੁਕਾਵਟ ਨਾਲ ਜੁੜਿਆ ਹੈ।
ਸਲੀਪ ਐਪਨੀਆ
ਨੀਂਦ ਨਾਲ ਜੁੜਿਆ ਇਹ ਇਕ ਗੰਭੀਰ ਵਿਕਾਰ ਹੈ, ਜਿਸ ਵਿਚ ਖੂਨ ’ਚ ਆਕਸੀਜਨ ਦੀ ਘਾਟ ਨਾਲ ਸਾਹ ਲੈਣ ’ਚ ਪ੍ਰੇਸ਼ਾਨੀ ਹੁੰਦੀ ਹੈ। ਇਸ ਵਿਚ ਅਚਾਨਕ ਸਾਹ ਰੁਕ ਵੀ ਸਕਦਾ ਹੈ ਅਤੇ ਫਿਰ ਇਕਦਮ ਆਉਣ ਲੱਗਦਾ ਹੈ। ਇਸ ਨਾਲ ਦਿਮਾਗ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿਚ ਆਕਸੀਜਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਚੰਗੀ ਨੀਂਦ ਲੈਣ ’ਚ ਸਮੱਸਿਆ ਹੋ ਸਕਦੀ ਹੈ। ਘੁਰਾੜੇ ਮਾਰਨੇ, ਘਬਰਾਹਟ ਅਤੇ ਉੱਠਣ ’ਤੇ ਮੂੰਹ ਸੁੱਕਣਾ ਆਦਿ ਸਾਧਾਰਨ ਲੱਛਣ ਹਨ।
ਰੈਸਟਲੈੱਸ ਲੰਗਸ ਸਿੰਡ੍ਰੋਮ
ਇਸ ਵਿਕਾਰ ਵਿਚ ਮਰੀਜ਼ ਅਕਸਰ ਆਪਣੇ ਪੈਰਾਂ ਨੂੰ ਹਿਲਾਉਂਦੇ ਹਨ। ਉਹ ਜਦੋਂ ਸੌਣ ਜਾਂਦੇ ਹਨ ਤਾਂ ਉਨ੍ਹਾਂ ਦੇ ਪੈਰਾਂ ਵਿਚ ਜਲਣ ਮਹਿਸੂਸ ਹੁੰਦੀ ਹੈ, ਜਿਸ ਵਿਚ ਉਨ੍ਹਾਂ ਨੂੰ ਚੰਗੀ ਨੀਂਦ ਲੈਣ ’ਚ ਪ੍ਰੇਸ਼ਾਨੀ ਹੁੰਦੀ ਹੈ।
ਸਰਕੈਡੀਅਨ ਰਿਦਮ ਡਿਸਆਰਡਰ
ਇਸ ਬੀਮਾਰੀ ਵਿਚ ਮਰੀਜ਼ਾਂ ਦਾ ਇੰਟਰਨਲ ਬਾਇਓਲਾਜੀਕਲ ਬਲਾਕ ਬਾਹਰੀ ਸਮੇਂ ਦੇ ਨਾਲ ਤਾਲਮੇਲ ਨਹੀਂ ਬਿਠਾ ਸਕਦਾ। ਇਸ ਵਿਚ ਸੌਣ ਦੇ ਸਮੇਂ ਨੂੰ ਲੈ ਕੇ ਮਰੀਜ਼ ਦੀ ਦਿਮਾਗੀ ਘੜੀ ਕੁਝ ਘੰਟੇ ਪਿੱਛੇ ਚਲ ਰਹੀ ਹੁੰਦੀ ਹੈ, ਜਿਹੜੇ ਲੋਕ ਨਾਈਟ ਸ਼ਿਫਟ ਕਰਦੇ ਹਨ, ਉਨ੍ਹਾਂ ਨਾਲ ਅਜਿਹਾ ਅਕਸਰ ਹੋ ਸਕਦਾ ਹੈ।
ਇਨਸੋਮੇਨੀਆ
ਨੀਂਦ ਨਾਲ ਜੁੜੀਆਂ ਬੀਮਾਰੀਆਂ ਵਿਚ ਇਨਸੋਮੇਨੀਆ ਜ਼ਿਆਦਾਤਰ ਲੋਕਾਂ ਵਿਚ ਦੇਖੀ ਜਾਂਦੀ ਹੈ। ਇਸ ਤਰ੍ਹਾਂ ਦੇ ਉਨੀਂਦਰੇ ਦੇ ਵਿਕਾਰ ਵਿਚ ਮਰੀਜ਼ਾਂ ਨੂੰ ਰੈਗੂਲਰ ਪੂਰੀ ਨੀਂਦ ਨਾ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਪੂਰਾ ਦਿਨ ਉਨ੍ਹਾਂ ਵਿਚ ਉੂਰਜਾ ਦੀ ਘਾਟ ਰਹਿੰਦੀ ਹੈ।
ਇਹ ਅਪਣਾਓ ਟਿਪਸ-
ਬਿਸਤਰ ’ਤੇ ਜਾਣ ਦਾ ਇਕ ਸਮਾਂ ਮਿੱਥ ਲਵੋ ਅਤੇ ਉਸ ਨੂੰ ਬਣਾਈ ਰੱਖੋ।
ਸ਼ਾਮ ਜਾਂ ਰਾਤ ਨੂੰ ਕੌਫੀ ਨਾ ਪੀਓ।
ਟੀ. ਵੀ., ਕੰਪਿਉੂਟਰ ਜਾਂ ਮੋਬਾਇਲ ’ਤੇ ਸਮਾਂ ਬਿਤਾਉਣਾ ਘੱਟ ਕਰੋ, ਖਾਸ ਕਰ ਕੇ ਸੌਣ ਤੋਂ ਪਹਿਲਾਂ।
ਰੋਜ਼ਾਨਾ ਕਸਰਤ ਕਰੋ।
ਰਾਤ ਨੂੰ ਪੂਰੀ ਨੀਂਦ ਨਹੀਂ ਹੋਈ ਤਾਂ ਦੁਪਹਿਰ ਜਾਂ ਕਿਸੇ ਸਮੇਂ ਸੌਂ ਸਕਦੇ ਹੋ।
ਬਿਸਤਰ ’ਤੇ ਜਾਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਓ। ਇਸ ਨਾਲ ਤੁਸੀਂ ਰਿਲੈਕਸ ਮਹਿਸੂਸ ਕਰੋਗੇ ਅਤੇ ਨੀਂਦ ਵੀ ਚੰਗੀ ਆਵੇਗੀ।

ਇਹ ਖਬਰ ਵੀ ਪੜ੍ਹੋ- http://ਦਿਨ ਦੇ ਸਮੇਂ ਸੌਣ ਨਾਲ ਹੋ ਸਕਦੀ ਹੈ ਸ਼ੂਗਰ, ਕੈਂਸਰ ਅਤੇ ਹਾਈ ਬਲੱਡ ਪ੍ਰੈਸ਼ਰ

 


Sunny Mehra

Content Editor

Related News