ਭਾਰਤ ’ਚ 5 ਸਾਲ ਤੱਕ ਦੇ ਬੱਚਿਆਂ ਦੀ ਬਾਲ ਮੌਤ ਦਰ ’ਚ ਆਈ ਗਿਰਾਵਟ : ਰਿਪੋਰਟ
Saturday, Sep 24, 2022 - 11:38 AM (IST)
ਨਵੀਂ ਦਿੱਲੀ (ਭਾਸ਼ਾ)- ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸ.ਆਰ.ਐੱਸ.) ਦੀ ਅੰਕੜਾ ਰਿਪੋਰਟ 2020 ਅਨੁਸਾਰ, ਭਾਰਤ ’ਚ 5 ਸਾਲ ਤੋਂ ਘੱਟ ਉਮਰ ’ਚ ਮੌਤ ਦਰ 2019 ’ਚ ਹਰ 1,000 ਜਿਊਂਦੇ ਬੱਚਿਆਂ ’ਚੋਂ 35 ਦੇ ਮੁਕਾਬਲੇ 2020 ’ਚ ਘਟ ਕੇ 32 ਰਹਿ ਗਈ ਹੈ। ਸਭ ਤੋਂ ਵੱਧ ਗਿਰਾਵਟ ਉੱਤਰ ਪ੍ਰਦੇਸ਼ ਅਤੇ ਕਰਨਾਟਕ ’ਚ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਇਸਰੋ ਨੇ ਤਿਆਰ ਕੀਤਾ ਨਕਲੀ ਪੈਰ, 10 ਗੁਣਾ ਕਿਫਾਇਤੀ ਕੀਮਤ 'ਤੇ ਹੋਵੇਗਾ ਉਪਲਬਧ
ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਵੀਰਵਾਰ ਨੂੰ ਜਾਰੀ ਰਿਪੋਰਟ ਅਨੁਸਾਰ, ਦੇਸ਼ ’ਚ 2014 ਤੋਂ ਬਾਲ ਮੌਤ ਦਰ (ਆਈ.ਐੱਮ.ਆਰ.), 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (ਯੂ.ਐੱਮ.ਆਰ.) ਅਤੇ ਨਵਜਾਤ ਮੌਤ ਦਰ (ਐੱਨ.ਐੱਮ.ਆਰ.) ’ਚ ਕਮੀ ਵੇਖੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ 2030 ਤੱਕ ਸਸਟੇਨੇਬਲ ਡਿਵੈਲਪਮੈਂਟ ਟੀਚਾ (ਐੱਸ. ਡੀ. ਜੀ.) ਨੂੰ ਹਾਸਲ ਕਰਨ ਦੇ ਰਾਹ ’ਤੇ ਹੈ। ਮਾਂਡਵੀਆ ਨੇ ਇਸ ਪ੍ਰਾਪਤੀ ’ਤੇ ਸਾਰੇ ਸਿਹਤ ਕਰਮਚਾਰੀਆਂ, ਸੇਵਾ ਨਾਲ ਜੁੜੇ ਲੋਕਾਂ ਅਤੇ ਕਮਿਊਨਿਟੀ ਮੈਂਬਰਾਂ ਦਾ ਬਾਲ ਮੌਤ ਦਰ ਨੂੰ ਘਟਾਉਣ ਲਈ ਅਣਥੱਕ ਮਿਹਨਤ ਕਰਨ ਲਈ ਧੰਨਵਾਦ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ