ਕਿਸੇ ਵੀ ਆਫਤ ਨੂੰ 'ਨੈਸ਼ਨਲ ਆਫਤ' ਐਲਾਨ ਕਰਨ ਦਾ ਕੋਈ ਪ੍ਰਬੰਧ ਨਹੀਂ: ਕੇਂਦਰ
Tuesday, Aug 21, 2018 - 12:25 PM (IST)

ਕੋਚੀ— ਕੇਂਦਰ ਨੇ ਸੋਮਵਾਰ ਨੂੰ ਕੇਰਲ ਸੁਪਰੀਮ ਨੂੰ ਸੂਚਿਤ ਕੀਤਾ ਕਿ ਕਿਸੇ ਵੀ ਆਫਤ ਨੂੰ 'ਨੈਸ਼ਨਲ ਆਫਤ' ਐਲਾਨ ਕਰਨ ਦਾ ਕੋਈ ਵਿਧਾਨਕ ਪ੍ਰਬੰਧ ਨਹੀਂ ਹੈ। ਕੇਰਲ 'ਚ ਆਏ ਹੜ੍ਹ ਨੂੰ ਰਾਸ਼ਟਰੀ ਆਫਤ ਐਲਾਨ ਕੀਤੇ ਜਾਣ ਦੀਆਂ ਮੰਗਾਂ ਵਿਚਾਲੇ ਕੇਂਦਰ ਨੇ ਇਹ ਕਿਹਾ ਹੈ। ਕੇਂਦਰ ਨੇ ਆਪਣੇ ਹਲਫਨਾਮੇ 'ਚ ਕਿਹਾ ਕਿ ਉਸ ਨੇ ਕੇਰਲ ਦੇ ਹੜ੍ਹ ਨੂੰ 'ਗੰਭੀਰ ਕਿਸਮ ਦੀ ਆਫਤ' ਮੰਨਿਆ ਹੈ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਦਿਸ਼ਾ-ਨਿਰਦੇਸ਼ਾਂ ਮੁਤਾਬਕ ਤੀਜੇ ਪੱਧਰ ਦੀ ਆਫਤ ਦੀ ਸ਼੍ਰੇਣੀ 'ਚ ਰੱਖਿਆ ਹੈ।
ਕੇਂਦਰ ਨੇ ਕਿਹਾ ਕਿ ਕੋਈ ਵੀ ਆਫਤ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਉਸ ਨੂੰ ਨੈਸ਼ਨਲ ਆਫਤ ਐਲਾਨ ਕਰਨਾ ਕੋਈ ਕਾਨੂੰਨੀ ਪ੍ਰਬੰਧ ਨਹੀਂ ਹੈ। ਕੇਰਲ ਦੇ ਹੜ੍ਹ ਨੂੰ ਰਾਸ਼ਟਰੀ ਆਫਤ ਐਲਾਨ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ਦੇ ਜਵਾਬ 'ਚ ਕੇਂਦਰ ਵੱਲੋਂ ਇਹ ਹਲਫਨਾਮਾ ਦਾਇਰ ਕੀਤਾ ਗਿਆ ਹੈ।