ਆਫ਼ ਦਿ ਰਿਕਾਰਡ: 31 ਦਸੰਬਰ ਤੱਕ ਸਭ ਬਾਲਗਾਂ ਨੂੰ ਲੱਗੇਗਾ ਕੋਰੋਨਾ ਦਾ ਪਹਿਲਾ ਟੀਕਾ
Wednesday, Nov 03, 2021 - 10:51 AM (IST)
ਨੈਸ਼ਨਲ ਡੈਸਕ- ਕੋਰੋਨਾ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਵਿਸ਼ੇਸ਼ ਰੂਪ ਨਾਲ ਕਿਸੇ ਵੀ ਸੂਬੇ ਤੋਂ ਕਿਸੇ ਤਰ੍ਹਾਂ ਦੀ ਚਿੰਤਾ ਦੇ ਕੋਈ ਸੰਕੇਤ ਨਹੀਂ ਹਨ। ਲਗਭਗ ਸਭ ਬਾਲਗਾਂ ਨੂੰ ਕੋਰੋਨਾ ਦਾ ਪਹਿਲਾ ਟੀਕਾ ਲਾਉਣ ਦਾ ਨਿਸ਼ਾਨਾ 31 ਦਸੰਬਰ ਤੱਕ ਹਾਸਲ ਕਰ ਲਿਆ ਜਾਏਗਾ। ਇਹ ਗੱਲ ਕਿਸੇ ਹੋਰ ਨੇ ਨਹੀਂ ਸਗੋਂ ਦੇਸ਼ ਦੀ ਚੋਟੀ ਦੀ ਅਥਾਰਟੀ ਭਾਰਤ ਸਾਰਸ-ਸੀਓਵੀ-2 ਕੰਸੋਰਟੀਅਮ ਆਨ ਜੇਨੋਮਿਕਸ (INSACOG) ਅਤੇ ਕੋੋਰੋਨਾ ਟਾਸਕ-ਫੋਰਸ ਦੇ ਮੁਖੀ ਪ੍ਰੋ. ਐੱਨ. ਕੇ. ਅਰੋੜਾ ਨੇ ਆਖੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਦਿਨ-ਬ-ਦਿਨ ਘੱਟ ਹੁੰਦੇ ਜਾ ਰਹੇ ਹਨ। ਤਿਉਹਾਰੀ ਮੌਸਮ ਦੌਰਾਨ ਹੁਣ ਕੁਝ ਚਿੰਤਾਜਨਕ ਸੰਕੇਤ ਸਾਹਮਣੇ ਆਏ ਹਨ, ਜਿਸ ਕਾਰਨ ਕੁਝ ਪਾਬੰਦੀਆਂ ਨੂੰ ਮੁੜ ਤੋਂ ਲਾਗੂ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਬਿਨਾਂ ਡਾਟਾ ਵੇਖੇ ਕੋਵਿਸ਼ੀਲਡ ਲਾਉਣ ਦਾ ਹੁਕਮ ਦੇ ਕੇ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖੇਡ ਸਕਦੇ: SC
ਅਜਿਹੀ ਹਾਲਤ ਵਿਚ ਭੀੜ-ਭੜੱਕੇ ਵਾਲੀਆਂ ਥਾਵਾਂ ਨੂੰ ਛੱਡ ਕੇ ਲੋਕ ਬਾਕੀ ਥਾਵਾਂ ’ਤੇ ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾ ਰਹੇ ਹਨ। ਭਾਰਤ ਦੇ ਲੋਕਾਂ ਨੇ ਅੱਗੇ ਆ ਕੇ ਆਪਣੀ ਇੱਛਾ ਨਾਲ ਟੀਕਾ ਲੁਆਉਣ ਵਿਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਸਵਾਲ ਕੀਤਾ ਕਿ ਦੱਸੋ, ਦੁਨੀਆ ਦਾ ਕਿਹੜਾ ਅਜਿਹਾ ਦੇਸ਼ ਹੈ, ਜਿਥੇ ਲੋਕਾਂ ਨੇ ਆਪਣੀ ਇੱਛਾ ਨਾਲ ਖੁਦ ਅੱਗੇ ਆ ਕੇ ਟੀਕਾ ਲੁਆਉਣ ਲਈ ਇੰਨਾ ਭਰੋਸਾ ਵਿਖਾਇਆ ਹੈ?
ਇਹ ਵੀ ਪੜ੍ਹੋ : NCRB ਦਾ ਹੈਰਾਨ ਕਰਦਾ ਅੰਕੜਾ; ਭਾਰਤ ’ਚ ਪਿਛਲੇ ਸਾਲ ਇੰਨੇ ਹਜ਼ਾਰ ਬੱਚਿਆਂ ਨੇ ਕੀਤੀ ਖ਼ੁਦਕੁਸ਼ੀ
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਲਗਭਗ ਸਭ ਸੂਬਿਆਂ ਵਿਚ 80 ਫੀਸਦੀ ਤੋਂ ਵੱਧ ਬਾਲਗਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ। 31 ਦਸੰਬਰ ਤੱਕ ਅਸੀਂ ਲਗਭਗ 95 ਫੀਸਦੀ ਬਾਲਗ ਆਬਾਦੀ ਨੂੰ ਪਹਿਲੀ ਖੁਰਾਕ ਦੇਣ ਵਿਚ ਸਮਰੱਥ ਹੋਵਾਂਗੇ। ਡਾ. ਅਰੋੜਾ ਨੇ ਕਿਹਾ ਕਿ ਇਹ ਚੰਗਾ ਸੰਕੇਤ ਹੈ ਕਿ 9 ਅਕਤੂਬਰ ਤੋਂ ਦੂਜੀ ਖੁਰਾਕ ਲੈਣ ਵਾਲੇ ਲੋਕ ਪਹਿਲੀ ਖੁਰਾਕ ਲੈਣ ਵਾਲਿਆਂ ਤੋਂ ਅੱਗੇ ਨਿਕਲ ਗਏ ਸਨ। ਸਭ ਬਾਲਗਾਂ ਦਾ ਟੀਕਾਕਰਨ ਕੀਤੇ ਜਾਣ ਜਾਂ ਉਸ ਤੋਂ ਵੀ ਪਹਿਲਾਂ ਕੇਂਦਰ 12 ਤੋਂ 17 ਸਾਲ ਦੀ ਉਮਰ ਵਰਗ ਦੇ ਬੱਚਿਆਂ ਦਾ ਵੀ ਟੀਕਾਕਰਨ ਕੀਤੇ ਜਾਣ ਦੀ ਆਪਣੀ ਯੋਜਨਾ ਦੇ ਐਲਾਨ ਨੂੰ ਪੂਰਾ ਕਰਨ ਲਈ ਤਿਆਰ ਹੈ। ਇਸ ਵਿਚ 18 ਸਾਲ ਤੋਂ ਘੱਟ ਉਮਰ ਵਰਗ ਦੇ 44 ਕਰੋੜ ਬੱਚਿਆਂ ਦੀ ਆਬਾਦੀ ਨੂੰ ਪਹਿਲ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਹਿਮਾਚਲ ਜ਼ਿਮਨੀ ਚੋਣ ਨਤੀਜੇ: ਮੰਡੀ ਸੀਟ ਤੋਂ ਪ੍ਰਤਿਭਾ ਜਿੱਤੀ, 3 ਵਿਧਾਨਸਭਾ ਸੀਟਾਂ ’ਤੇ ਵੀ ਕਾਂਗਰਸ ਦਾ ਕਬਜ਼ਾ
ਪ੍ਰੋ. ਅਰੋੜਾ ਨੇ ਕਿਹਾ ਕਿ ਸਭ ਤੋਂ ਪਹਿਲਾਂ 12 ਤੋਂ 17 ਸਾਲ ਦੀ ਉਮਰ ਦੇ ਬੱਚੇ ਨੂੰ ਟੀਕੇ ਲਾਏ ਜਾਣਗੇ। ਉਨ੍ਹਾਂ ਵਿਚੋਂ ਵੀ ਕਿਸੇ ਹੋਰ ਬੀਮਾਰੀ ਕਾਰਨ ਪ੍ਰਭਾਵਿਤ ਬੱਚਿਆਂ ਨੂੰ ਟੀਕਾਕਰਨ ਵਿਚ ਪਹਿਲ ਦਿੱਤੀ ਜਾਏਗੀ ਕਿਉਂਕਿ ਉਹ ਕੋਰੋਨਾ ਇਨਫੈਕਸ਼ਨ ਤੋਂ ਜਲਦੀ ਪ੍ਰਭਾਵਿਤ ਹੋ ਸਕਦੇ ਹਨ। ਸੀਰੋ ਸਰਵੇਖਣ ਵਿਚ ਇਹ ਗੱਲ ਨੋਟ ਕੀਤੀ ਗਈ ਹੈ ਕਿ ਕੋਵਿਡ ਕਾਰਨ ਪੀੜਤ ਬੱਚਿਆਂ ਦੀ ਗਿਣਤੀ ਬਾਲਗਾਂ ਦੇ ਮੁਕਾਬਲੇ ਵਧੇਰੇ ਨਹੀਂ ਹੈ ਪਰ ਉਨ੍ਹਾਂ ਨੂੰ ਹੁਣ ਟੀਕੇ ਦੀ ਲੋੜ ਹੈ ਕਿਉਂਕਿ ਵਧੇਰੇ ਬਾਲਗ ਆਬਾਦੀ ਨੂੰ ਪਹਿਲੀ ਖੁਰਾਕ ਰਾਹੀਂ ਕਵਰ ਕਰ ਲਿਆ ਗਿਆ ਹੈ।
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ