15 ਦਸੰਬਰ ਨੂੰ ਸਰਦਾਰ ਪਟੇਲ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ

12/15/2018 10:54:34 AM

ਨਵੀਂ ਦਿੱਲੀ— ਇਤਿਹਾਸ 'ਚ 15 ਦਸੰਬਰ ਦੀ ਤਾਰੀਕ ਦੇਸ਼ ਦੀ ਆਜ਼ਾਦੀ 'ਚ ਅਹਿਮ ਯੋਗਦਾਨ ਦੇਣ ਵਾਲੇ ਲੌਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੀ ਬਰਸੀ ਦੇ ਰੂਪ 'ਚ ਦਰਜ ਹੈ। 31 ਅਕਤੂਬਰ 1875 ਨੂੰ ਗੁਜਰਾਤ ਦੇ ਖੇੜਾ ਜ਼ਿਲੇ 'ਚ ਇਕ ਕਿਸਾਨ ਪਰਿਵਾਰ 'ਚ ਜਨਮੇ ਪਟੇਲ ਨੂੰ ਉਨ੍ਹਾਂ ਦੀ ਕੂਟਨੀਤਕ ਯੋਗਤਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਸਰਦਾਰ ਪਟੇਲ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਨਕਸ਼ੇ ਨੂੰ ਮੌਜੂਦਾ ਰੂਪ ਦੇਣ 'ਚ ਯੋਗਦਾਨ ਦਿੱਤਾ। ਦੇਸ਼ ਨੂੰ ਇਕਜੁਟ ਕਰਨ ਦੀ ਦਿਸ਼ਾ 'ਚ ਪਟੇਲ ਦੀ ਰਾਜਨੀਤੀ ਅਤੇ ਕੂਟਨੀਤਕ ਯੋਗਤਾ ਨੇ ਅਹਿਮ ਭੂਮਿਕਾ ਨਿਭਾਈ। ਭਾਰਤ ਰਤਨ ਨਾਲ ਸਨਮਾਨਤ ਸਰਦਾਰ ਪਟੇਲ ਨੇ 15 ਦਸੰਬਰ 1950 ਨੂੰ ਆਖਰੀ ਸਾਹ ਲਿਆ। ਦੇਸ਼ ਦੀ ਏਕਤਾ 'ਚ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਗੁਜਰਾਤ 'ਚ ਨਰਮਦਾ ਨਦੀ ਦੇ ਕਰੂਬ ਉਨ੍ਹਾਂ ਦੀ ਵਿਸ਼ਾਲ ਮੂਰਤੀ ਸਥਾਪਤ ਕੀਤੀ ਗਈ ਹੈ। ਅਜਿਹਾ ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ। ਦੇਸ਼ ਦੁਨੀਆ ਦੇ ਇਤਿਹਾਸ 'ਚ 15 ਦਸੰਬਰ ਦੀ ਤਾਰੀਕ 'ਚ ਦਰਜ ਹੋਰ ਮਹੱਤਵਪੂਰਨ ਘਟਨਾਵਾਂ ਦਾ ਸਿਲਸਿਲੇਵਾਰ ਵੇਰਵਾ ਇਸ ਤਰ੍ਹਾਂ ਹੈ:-
1950- ਭਾਰਤ ਰਤਨ ਨਾਲ ਸਨਮਾਨਤ ਭਾਰਤ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦੀ ਬਰਸੀ।
1953- ਭਾਰਤ ਦੀ ਐੱਸ. ਵਿਜੇਲਕਸ਼ਮੀ ਪੰਡਤ ਸੰਯੁਕਤ ਰਾਸ਼ਟਰ ਮਹਾ ਸਭਾ ਦੇ 8ਵੇਂ ਸੈਸ਼ਨ ਦੀ ਪ੍ਰਧਾਨ ਚੁਣੀ ਗਈ। ਇਸ ਅਹੁਦੇ 'ਤੇ ਪੁੱਜੀ ਉਹ ਪਹਿਲੀ ਔਰਤ ਸੀ।
1965- ਬੰਗਲਾਦੇਸ਼ 'ਚ ਗੰਗਾ ਨਦੀ ਦੇ ਤੱਟ 'ਤੇ ਆਏ ਚੱਕਰਵਾਤ 'ਚ ਕਰੀਬ 15 ਹਜ਼ਾਰ ਲੋਕਾਂ ਦੀ ਜਾਨ ਗਈ।
1976- ਭਾਰਤ ਦੇ ਪ੍ਰਸਿੱਧ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਦਾ ਸਿੱਕਮ 'ਚ ਜਨਮ।
1982- ਸਪੇਨ ਨੇ ਜਿਬ੍ਰਾਲਟਰ ਦ ਸਰਹੱਦ ਨੂੰ ਖੋਲ੍ਹ ਦਿੱਤਾ। ਸਪੇਨ ਦੀ ਨਵੀਂ ਸੋਸ਼ਲਿਸਟ ਸਰਕਾਰ ਨੇ ਮਨੁੱਖੀ ਆਧਾਰ 'ਤੇ ਅੱਧੀ ਰਾਤ ਨੂੰ ਇਹ ਦਰਵਾਜ਼ੇ ਖੋਲ੍ਹ ਕੇ ਸਪੇਨ ਅਤੇ ਜਿਬ੍ਰਾਲਟਰ ਦੇ ਲੋਕਾਂ ਦਰਮਿਆਨ ਕੰਧ ਨੂੰ ਖਤਮ ਕਰ ਦਿੱਤਾ।
1991- ਮਸ਼ਹੂਰ ਫਿਲਮ ਨਿਰਮਾਤਾ ਸੱਤਿਆਜੀਤ ਰੇ ਨੂੰ ਸਿਨੇਮਾ ਦੀ ਦੁਨੀਆ 'ਚ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਸਪੈਸ਼ਲ ਆਸਕਰ ਨਾਲ ਨਵਾਜਿਆ ਗਿਆ।
1997- ਜੈਨੇਟ ਰੋਸੇਨਬਰਗ ਜੈਗਨ ਗੁਆਨਾ ਦੀ ਰਾਸ਼ਟਰਪਤੀ ਚੁਣੀ ਗਈ। ਉਹ ਦੇਸ਼ ਦੀ ਪਹਿਲੀ ਨਵੀਂ ਚੁਣੀ ਮਹਿਲਾ ਰਾਸ਼ਟਰਪਤੀ ਹੋਣ ਦੇ ਨਾਲ ਹੀ ਗੁਆਨਾ ਦੀ ਪਹਿਲੀ ਸ਼ਵੇਤ ਰਾਸ਼ਟਰਪਤੀ ਸੀ।
1997- ਅਰੂੰਧਤੀ ਰਾਏ ਨੇ 'ਬੁਕਰ ਪੁਰਸਕਾਰ' ਜਿੱਤਿਆ। ਉਨ੍ਹਾਂ ਨੂੰ ਉਨ੍ਹਾਂ ਦੇ ਉਪਨਿਆਸ 'ਦਿ ਗਾਡ ਆਫ ਸਮਾਲ ਥਿੰਗਸ' ਲਈ ਬ੍ਰਿਟੇਨ ਦੇ ਇਸ ਸਭ ਤੋਂ ਮਸ਼ਹੂਰ ਸਾਹਿਤਕਾਰ ਪੁਰਸਕਾਰ ਲਈ ਚੁਣਿਆ ਗਿਆ।
2001- ਪੀਸਾ ਦੀ ਝੁੱਕਤੀ ਮੀਨਾਰ ਨੂੰ 10 ਸਾਲ ਬਾਅਦ ਫਿਰ ਤੋਂ ਖੋਲ੍ਹਿਆ ਗਿਆ। ਦਰਅਸਲ ਇਸ ਇਮਾਰਤ ਦੇ ਢਾਂਚੇ ਨੂੰ ਠੀਕ ਅਤੇ ਮਜ਼ਬੂਤ ਕਰਨ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
2011- ਇਰਾਕ ਯੁੱਧ ਦਾ ਰਸਮੀ ਅੰਤ। ਅਮਰੀਕਾ ਨੇ ਦੇਸ਼ 'ਚ ਆਪਣੀ ਮੁਹਿੰਮ ਖਤਮ ਕਰਨ ਦਾ ਐਲਾਨ ਕੀਤਾ।


Related News