ਕਰਜ਼ ਤੋਂ ਪਰੇਸ਼ਾਨ ਵਿਅਕਤੀ ਨੇ ਬੈਂਕ ਕਰਮਚਾਰੀ ਸਾਹਮਣੇ ਖੁਦ ਨੂੰ ਮਾਰੀ ਗੋਲੀ

05/11/2018 10:29:13 AM

ਰਾਜਸਥਾਨ— ਹਨੁਮਾਨਗੜ੍ਹ ਜ਼ਿਲੇ ਦੇ ਭਾਦਰਾ ਇਲਾਕੇ 'ਚ ਕਰਜ਼ ਤੋਂ ਪਰੇਸ਼ਾਨ ਇਕ ਵਿਅਕਤੀ ਨੇ ਵੀਰਵਾਰ ਨੂੰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਵਿਅਕਤੀ ਨੂੰ ਬੈਂਕ ਕਰਮਚਾਰੀ ਅੱਜ ਹੀ ਬਕਾਏ ਦਾ ਨੋਟਿਸ ਦੇਣ ਆਇਆ ਸੀ। ਨੋਟਿਸ ਨੂੰ ਲੈ ਕੇ ਦੋਵਾਂ 'ਚ ਝਗੜਾ ਹੋ ਗਿਆ ਅਤੇ ਉਸ ਨੇ ਬੈਂਕ ਕਰਮਚਾਰੀ ਦੇ ਸਾਹਮਣੇ ਹੀ ਖੁਦ ਨੂੰ ਗੋਲੀ ਮਾਰ ਲਈ। 
ਵਾਰਦਾਤ ਦੇ ਸਮੇਂ ਪਿੰਡ 'ਚ ਸਨਸਨੀ ਫੈਲ ਗਈ। ਮੌਕੇ 'ਤੇ ਪਿੰਡ ਵਾਸੀ ਇੱਕਠੇ ਹੋ ਗਏ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੈ ਬੈਂਕ ਕਰਮਚਾਰੀ ਖਿਲਾਫ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। 
ਹਾਦਸਾ ਭਿਰਾਨੀ ਪੁਲਸ ਥਾਣਾ ਇਲਾਕੇ 'ਚ ਹੋਇਆ। ਉਹ ਗਾਂਧੀ ਬੜੀ ਪਿੰਡ ਵਾਸੀ ਗਣੇਸ਼ ਮਹਾਜਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਹਾਜਨ ਨੇ ਬੈਂਕ ਤੋਂ 3.88 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਉਹ ਕਿਸ਼ਤ ਨਹੀਂ ਦੇ ਪਾ ਰਿਹਾ ਸੀ। ਇਸ ਕਰਜ਼ ਵਿਆਜ ਸਮੇਤ 5.38 ਲੱਖ ਰੁਪਏ ਹੋ ਗਿਆ ਸੀ। ਇਸ 'ਤੇ ਬੈਂਕ ਕਰਮਚਾਰੀ ਵੀਰਵਾਰ ਦੁਪਹਿਰ ਉਸ ਨੂੰ ਨੋਟਿਸ ਦੇਣ ਉਸ ਦੇ ਘਰ ਆਏ। ਬੈਂਕ ਕਰਮਚਾਰੀ ਅਤੇ ਗਣੇਸ਼ ਵਿਚਕਾਰ ਝਗੜਾ ਹੋ ਗਿਆ। ਗਣੇਸ਼ ਨੇ ਖੁਦ ਨੂੰ ਗੋਲੀ ਮਾਰ ਲਈ। ਜਿਸ ਨਾਲ ਉਸ ਦੀ ਮੌਤ ਹੋ ਗਈ।


Related News