ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲਾਂ ''ਚ ਮੌਤਾਂ ਬੇਹੱਦ ਦਰਦਨਾਕ : ਕੇਜਰੀਵਾਲ

Tuesday, Oct 03, 2023 - 03:20 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਾਰਾਸ਼ਟਰ ਦੇ ਇਕ ਸਰਕਾਰੀ ਹਸਪਤਾਲ 'ਚ 12 ਨਵਜਨਮੇ ਬੱਚਿਆਂ ਸਮੇਤ 24 ਲੋਕਾਂ ਦੀ ਮੌਤ ਨੂੰ 'ਬੇਹੱਦ ਦਰਦਨਾਕ' ਦੱਸਿਆ ਅਤੇ ਰਾਜ ਸਰਕਾਰ ਦੀ ਸਿਹਤ ਪ੍ਰਣਾਲੀ 'ਤੇ ਸਵਾਲ ਚੁੱਕਿਆ। ਮਹਾਰਾਸ਼ਟਰ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਨਾਂਦੇੜ ਦੇ ਇਕ ਸਰਕਾਰੀ ਹਸਪਤਾਲ 'ਚ 30 ਸਤੰਬਰ ਤੋਂ ਇਕ ਅਕਤੂਬਰ ਦਰਮਿਆਨ 24 ਮੌਤਾਂ ਹੋਈਆਂ।

PunjabKesari

ਕੇਜਰੀਵਾਲ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਮਹਾਰਾਸ਼ਟਰ ਦੇ ਨਾਂਦੇੜ ਦੇ ਇਕ ਸਰਕਾਰੀ ਹਸਪਤਾਲ 'ਚ 12 ਨਵਜਨਮੇ ਬੱਚਿਆਂ ਸਮੇਤ 24 ਲੋਕਾਂ ਦੀ ਮੌਤ ਦੀ ਖ਼ਬਰ ਬੇਹੱਦ ਦਰਦਨਾਕ ਹੈ। ਪਰਮਾਤਮਾ ਸਾਰੇ ਸੋਗ ਪੀੜਤ ਪਰਿਵਾਰਾਂ ਨੂੰ ਇਸ ਮੁਸ਼ਕਲ ਸਮੇਂ 'ਚ ਹਿੰਮਤ ਦੇਵੇ।'' ਉਨ੍ਹਾਂ ਕਿਹਾ,''ਦੱਸਿਆ ਜਾ ਰਿਹਾ ਹੈ ਕਿ ਦਵਾਈਆਂ ਦੀ ਘਾਟ ਕਾਰਨ ਇਹ ਮੌਤਾਂ ਹੋਈਆਂ। ਕੋਈ ਸਰਕਾਰ ਇੰਨੀ ਲਾਪਰਵਾਹ ਕਿਵੇਂ ਹੋ ਸਕਦੀ ਹੈ? ਇਹ ਲੋਕ ਵਿਧਾਇਕਾਂ ਦੀ ਖਰੀਦ-ਫਰੋਖਤ ਕਰ ਕੇ ਸਰਕਾਰ ਬਣਾਉਣ ਅਤੇ ਸੁੱਟਣ 'ਚ ਲੱਗੇ ਰਹਿੰਦੇ ਹਨ ਪਰ ਜਨਤਾ ਦੀ ਜਾਨ ਦੀ ਇਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ।''

ਇਹ ਵੀ ਪੜ੍ਹੋ : ਸਰਕਾਰੀ ਹਸਪਤਾਲ 'ਚ ਇੱਕੋ ਦਿਨ 12 ਨਵਜੰਮੇ ਬੱਚਿਆਂ ਸਣੇ 24 ਲੋਕਾਂ ਨੇ ਤੋੜਿਆ ਦਮ, ਸਾਹਮਣੇ ਆਈ ਇਹ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News