ਸਿੱਕਮ ''ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋਈ, 81 ਲੋਕ ਅਜੇ ਵੀ ਲਾਪਤਾ

Sunday, Oct 08, 2023 - 04:57 PM (IST)

ਸਿੱਕਮ ''ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋਈ, 81 ਲੋਕ ਅਜੇ ਵੀ ਲਾਪਤਾ

ਗੰਗਟੋਕ- ਸਿੱਕਮ 'ਚ ਪਿਛਲੇ ਦਿਨੀਂ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 30 ਹੋ ਗਈ, ਜਦਕਿ 81 ਲੋਕ ਅਜੇ ਵੀ ਲਾਪਤਾ ਹਨ। ਇਹ ਜਾਣਕਾਰੀ ਸੂਬਾ ਸਰਕਾਰ ਨੇ ਦਿੱਤੀ। ਇਹ ਹਾਦਸਾ ਉੱਤਰੀ ਸਿੱਕਮ ਵਿਚ ਲੋਨਾਕ ਝੀਲ ਉੱਪਰ ਬੱਦਲ ਫਟਣ ਕਾਰਨ 4 ਅਕਤੂਬਰ ਨੂੰ ਤੀਸਤਾ ਨਦੀ ਬੇਸਿਨ 'ਚ ਅਚਾਨਕ ਹੜ੍ਹ ਆਉਣ ਕਾਰਨ ਵਾਪਰਿਆ। ਸਰਕਾਰੀ ਬਿਆਨ ਮੁਤਾਬਕ ਸ਼ਨੀਵਾਰ ਸ਼ਾਮ ਤੱਕ ਲਗਭਗ 1320 ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ 2563 ਲੋਕਾਂ ਨੂੰ ਬਚਾਇਆ ਗਿਆ। ਬਚਾਏ ਗਏ ਲੋਕਾਂ ਵਿਚੋਂ 26 ਗੰਭੀਰ ਰੂਪ 'ਚ ਜ਼ਖਮੀ ਹਨ ਅਤੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਹਨ।

ਇਹ ਵੀ ਪੜ੍ਹੋ-  ਸਿੱਕਮ 'ਚ ਹੜ੍ਹ ਮਗਰੋਂ ਤਬਾਹੀ ਦੇ ਨਿਸ਼ਾਨ, ਮੇਘਾਲਿਆ ਦੇ 26 ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ

ਇਹ ਹਾਦਸਾ 4 ਅਕਤੂਬਰ ਨੂੰ ਸਵੇਰੇ 6 ਵਜੇ ਵਾਪਰਿਆ, ਜਿਸ 'ਚ ਤੀਸਤਾ-ਵੀ ਪਣਬਿਜਲੀ ਸਟੇਸ਼ਨ ਦੇ ਹੇਠਾਂ ਵੱਲ 13 ਪੁਲ ਪਾਣੀ 'ਚ ਡੁੱਬ ਗਏ, ਜਿਸ ਕਾਰਨ ਸੰਚਾਰ ਵਿਚ ਵਿਘਨ ਪਿਆ। ਕੇਂਦਰੀ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਕਿਹਾ ਕਿ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੂਬੇ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੁਕਸਾਨ ਦੇ ਮੁਲਾਂਕਣ ਬਚਾਅ ਅਤੇ ਰਾਹਤ ਕਾਰਜਾਂ ਨੂੰ ਲੈ ਕੇ ਮੁੱਖ ਮੰਤਰੀ ਪੀ. ਐਸ ਤਮਾਂਗ ਨਾਲ ਲਗਾਤਾਰ ਸੰਪਰਕ ਵਿਚ ਹਨ। ਮੁੱਖ ਸਕੱਤਰ ਪਾਠਕ ਨੇ ਮਿਸ਼ਰਾ ਨੂੰ ਅਕਤੂਬਰ ਤੋਂ ਰਾਹਤ ਅਤੇ ਪੁਨਰਵਾਸ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ-  ਵਿਦੇਸ਼ੀਆਂ ਲਈ ਪਹਿਲੀ ਪਸੰਦ ਬਣਿਆ India, 2022 'ਚ 84 ਲੱਖ ਲੋਕਾਂ ਨੇ ਕੀਤਾ ਦੌਰਾ

ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਨੂੰ ਆਮ ਜੀਵਨ ਬਹਾਲ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਅਸੀਂ ਤਰਜੀਹਾਂ ਦੀ ਪਛਾਣ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਜਨਤਾ ਦੀਆਂ ਲੋੜਾਂ ਪੂਰੀਆਂ ਹੋਣ। ਉਨ੍ਹਾਂ ਨੇ ਸਥਿਤੀ 'ਤੇ ਨੇੜਿਓਂ ਧਿਆਨ ਦੇਣ ਅਤੇ ਪ੍ਰਭਾਵਿਤ ਲੋਕਾਂ ਤੱਕ ਪਹੁੰਚਣ ਲਈ ਮੁੱਖ ਮੰਤਰੀ ਤਮਾਂਗ ਦੇ ਉਤਸ਼ਾਹ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਇਕ ਸਵਾਲ ਦੇ ਜਵਾਬ 'ਚ ਮਿਸ਼ਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਹੁਤ ਸੰਵੇਦਨਸ਼ੀਲ ਹਨ। ਅਸੀਂ ਹਰ ਚੀਜ਼ ਨੂੰ ਸਿਆਸੀ ਨਜ਼ਰੀਏ ਨਾਲ ਨਹੀਂ ਦੇਖਦੇ ਅਤੇ ਅਸੀਂ ਹਮੇਸ਼ਾ ਮਨੁੱਖੀ ਸਾਧਨਾਂ ਨੂੰ ਮਹੱਤਵ ਦਿੱਤਾ ਹੈ।

ਇਹ ਵੀ ਪੜ੍ਹੋ-  10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News