ਕਰਨਾਟਕ ਹਾਈ ਕੋਰਟ ਦੇ ਜੱਜਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ

Tuesday, Jul 25, 2023 - 11:13 AM (IST)

ਕਰਨਾਟਕ ਹਾਈ ਕੋਰਟ ਦੇ ਜੱਜਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ

ਬੈਂਗਲੂਰੂ- ਕਰਨਾਟਕ ਹਾਈ ਕੋਰਟ ਦੇ ਪ੍ਰੈੱਸ ਸੂਚਨਾ ਅਧਿਕਾਰੀ ਵੱਲੋਂ ਕਈ ਜੱਜਾਂ ਸਮੇਤ ਉਸ ਦੀ ਜਾਨ ਨੂੰ ਖਤਰੇ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇੱਥੇ ਕੇਂਦਰੀ ‘ਸੀ. ਈ. ਐੱਨ’ ਅਪਰਾਧ ਪੁਲਸ ਸਟੇਸ਼ਨ ਵਿਚ ਅਣਪਛਾਤੇ ਸ਼ੱਕੀ ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇ. ਮੁਰਲੀਧਰ ਨੇ 14 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੂੰ 12 ਜੁਲਾਈ ਨੂੰ ਸ਼ਾਮ 7 ਵਜੇ ਦੇ ਕਰੀਬ ਇਕ ਅੰਤਰਰਾਸ਼ਟਰੀ ਨੰਬਰ ਤੋਂ ਵ੍ਹਟਸਐਪ ਮੈਸੇਂਜਰ ’ਤੇ ਮੈਸੇਜ ਆਇਆ ਸੀ। ਉਸ ਦਾ ਮੋਬਾਈਲ ਨੰਬਰ ਅਧਿਕਾਰਤ ਤੌਰ ’ਤੇ ਉਸ ਨੂੰ ਹਾਈ ਕੋਰਟ ਨੇ ਮੁਹੱਈਆ ਕਰਵਾਇਆ ਹੈ।

ਪੁਲਸ ਨੇ ਕਿਹਾ ਕਿ ਹਿੰਦੀ, ਉਰਦੂ ਅਤੇ ਅੰਗਰੇਜ਼ੀ ’ਚ ਆਏ ਸੰਦੇਸ਼ ਵਿਚ ਮੁਰਲੀਧਰ ਅਤੇ ਹਾਈ ਕੋਰਟ ਦੇ 6 ਜੱਜਾਂ ਨੂੰ ‘ਦੁਬਈ ਗਿਰੋਹ’ ਰਾਹੀਂ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਜੱਜਾਂ ਵਿਚ ਜੱਜ ਮੁਹੰਮਦ ਨਵਾਜ਼, ਜੱਜ ਐੱਚ. ਟੀ. ਨਰਿੰਦਰ ਪ੍ਰਸਾਦ, ਜੱਜ ਅਸ਼ੋਕ ਜੀ ਨਿਜਗੰਨਾਵਰ (ਸੇਵਾ ਮੁਕਤ), ਜੱਜ ਐੱਚ. ਪੀ. ਸੰਦੇਸ਼, ਜੱਜ ਕੇ ਨਟਰਾਜਨ ਅਤੇ ਜੱਜ ਬੀ. ਵੀਰੱਪਾ (ਸੇਵਾ ਮੁਕਤ) ਸ਼ਾਮਲ ਹਨ। ਐੱਫ. ਆਰ. ਆਈ. 14 ਜੁਲਾਈ ਨੂੰ ਦਰਜ ਕੀਤੀ ਗਈ, ਜਿਸ ਵਿਚ ਕਿਹਾ ਗਿਆ ਹੈ ਕਿ ਧਮਕੀ ਭਰੇ ਸੰਦੇਸ਼ ਵਿਚ ਪਾਕਿਸਤਾਨ ਦੇ ਇਕ ਬੈਂਕ ਖਾਤੇ ਵਿਚ 50 ਲੱਖ ਰੁਪਏ ਜਮ੍ਹਾ ਕਰਨ ਨੂੰ ਕਿਹਾ ਗਿਆ ਹੈ। ਪੁਲਸ ਨੇ ਕਿਹਾ ਕਿ ਇੰਡੀਅਨ ਪੈਨਲ ਕੋਡ ਦੀ ਧਾਰਾ 506, 507 ਅਤੇ 504 ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 75 ਅਤੇ 66 (ਐੱਫ.) ਦੇ ਤਹਿਤ ਐੱਫ. ਆਰ. ਆਈ. ਦਰਜ ਕਰਨ ਤੋਂ ਬਾਅਦ, ਉਸਨੇ ਇਸਨੂੰ ਪਹਿਲਾਂ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਨੂੰ ਸੌਂਪਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News