ਆਖ਼ਿਰ 9 ਸਾਲ ਬਾਅਦ ਮਿਲਿਆ ਇਨਸਾਫ਼! ਪਰਿਵਾਰ ਦੇ 7 ਮੈਂਬਰਾਂ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ
Tuesday, Aug 02, 2022 - 10:21 AM (IST)
ਗਾਜ਼ੀਆਬਾਦ (ਭਾਸ਼ਾ)- ਕਾਰੋਬਾਰੀ ਦੇ ਪਰਿਵਾਰ ਦੇ 7 ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ’ਤੇ ਦੋਸ਼ੀ ਕਰਾਰ ਰਾਹੁਲ ਵਰਮਾ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। 9 ਸਾਲ 2 ਮਹੀਨੇ ਤੋਂ ਜ਼ਿਆਦਾ ਪੁਰਾਣੇ ਇਸ ਕੇਸ ਵਿਚ ਸੋਮਵਾਰ ਨੂੰ ਆਖ਼ਰੀ ਫੈਸਲਾ ਆਇਆ। ਸਨਸਨੀਖੇਜ਼ ਵਾਰਦਾਤ ਦੇ ਬਾਅਦ ਤੋਂ ਉਹ ਜੇਲ੍ਹ ਵਿਚ ਬੰਦ ਹੈ। ਕੋਰਟ ਵਲੋਂ ਮੌਤ ਦੀ ਸਜ਼ਾ ’ਤੇ ਮੋਹਰ ਲਗਾਏ ਜਾਣ ਦੇ ਬਾਵਜੂਦ ਕਾਤਿਲ ਦੇ ਚਿਹਰੇ ’ਤੇ ਬੈਚੈਨੀ ਤੱਕ ਦੇਖਣ ਨੂੰ ਨਹੀਂ ਮਿਲੀ।
ਇਹ ਵੀ ਪੜ੍ਹੋ : ਹਸਪਤਾਲ 'ਚ ਐਂਬੂਲੈਂਸ ਨਹੀਂ ਮਿਲੀ ਤਾਂ ਮਾਂ ਦੀ ਲਾਸ਼ ਮੋਟਰਸਾਈਕਲ 'ਤੇ ਘਰ ਲੈ ਗਿਆ ਬੇਟਾ
ਪੁਲਸ ਹਿਰਾਸਤ ਵਿਚ ਉਹ ਬਿਲਕੁਲ ਨਾਰਮਲ ਨਜ਼ਰ ਆਇਆ। ਗਾਜ਼ੀਆਬਾਦ ਵਿਚ ਘੰਟਾਘਰ ਕੋਤਵਾਲੀ ਖੇਤਰ ਦੇ ਨਵੀਂ ਬਸਤੀ ਮੁਹੱਲੇ ਵਿਚ ਬੀਤੀ 21 ਮਈ 2013 ਦੀ ਰਾਤ ਇਸ ਘਿਨੌਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਕਾਰੋਬਾਰੀ ਸਤੀਸ਼ ਗੋਇਲ ਦੇ ਮਕਾਨ ਵਿਚ ਲੁੱਟ ਦੀ ਯੋਜਨਾ ਨੂੰ ਅੰਜ਼ਾਮ ਦੇਣ ਦੇ ਮਕਸਦ ਨਾਲ ਖੂਨੀ ਖੇਡ ਖੇਡੀ ਗਈ ਸੀ। ਸਤੀਸ਼ ਗੋਇਲ, ਉਨ੍ਹਾਂ ਦੀ ਪਤਨੀ ਮੰਜੂ, ਬੇਟੇ ਸਚਿਨ, ਨੂੰਹ ਰੇਖਾ, ਪੋਤੀ ਮੇਘਾ, ਨੇਹਾ ਅਤੇ ਪੋਤੇ ਅਮਨ ਦੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। 7 ਨਿਰਦੋਸ਼ ਨਾਗਰਿਕਾਂ ਨੂੰ ਮੌਤ ਦੀ ਨੀਂਦ ਸੁਆਉਣ ਤੋਂ ਬਾਅਦ ਨਕਦੀ ਅਤੇ ਗਹਿਣੇ ਲੁੱਟ ਲਏ ਗਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ