ਸੁੰਦਰਬਨ ’ਚ ਡੁੱਬਣ ਨਾਲ ਮਰਨ ਵਾਲੇ ਬੱਚਿਆਂ ਦੀ ਮੌਤ ਦਰ ਦੁਨੀਆ ਭਰ ’ਚ ਸਭ ਤੋਂ ਵੱਧ : ਰਿਪੋਰਟ

Wednesday, Oct 11, 2023 - 10:38 AM (IST)

ਸੁੰਦਰਬਨ ’ਚ ਡੁੱਬਣ ਨਾਲ ਮਰਨ ਵਾਲੇ ਬੱਚਿਆਂ ਦੀ ਮੌਤ ਦਰ ਦੁਨੀਆ ਭਰ ’ਚ ਸਭ ਤੋਂ ਵੱਧ : ਰਿਪੋਰਟ

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਸੁੰਦਰਬਨ ਖੇਤਰ ਵਿਚ ਇਕ ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਦੀ ਡੁੱਬਣ ਨਾਲ ਹੋਣ ਵਾਲੀ ਮੌਤ ਦਰ ਦੁਨੀਆ ਭਰ ਵਿਚ ਸਭ ਤੋਂ ਵਧ 243 ਪ੍ਰਤੀ ਲੱਖ ਆਬਾਦੀ ਦਰਜ ਕੀਤੀ ਗਈ ਹੈ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਇਹ ਅੰਕੜਾ 2016 ਤੋਂ 2019 ਦਰਮਿਆਨ ਹੈ। ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਇਸ ਖੇਤਰ ਵਿਚ 5 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਵਿਚ ਮੌਤ ਦਰ 38.8 ਪ੍ਰਤੀ ਲੱਖ ਆਬਾਦੀ ਹੈ। ਅਕਤੂਬਰ, 2016 ਤੋਂ ਸਤੰਬਰ, 2019 ਤੱਕ ਸਾਹਮਣੇ ਆਈਆਂ ਘਟਨਾਵਾਂ ’ਤੇ ਖੇਤਰ ਦੀਆਂ 19 ਡਵੀਜ਼ਨਾਂ ਵਿਚ ਇਹ ਅਧਿਐਨ ਕੀਤਾ ਗਿਆ ਸੀ। ਇਨ੍ਹਾਂ 19 ਡਵੀਜ਼ਨਾਂ ਵਿਚੋਂ 13 ਦੱਖਣੀ 24 ਪਰਗਨਾ ਵਿਚ ਜਦਕਿ 6 ਉੱਤਰ 24 ਪਰਗਨਾ ਵਿਚ ਹਨ। ਇਹ ਅਧਿਐਨ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਲੜਕਿਆਂ ਅਤੇ ਲੜਕੀਆਂ ਦਰਮਿਆਨ ਮੌਤ ਦਰ ਵਿਚ ਕੋਈ ਫਰਕ ਨਹੀਂ ਹੈ।

ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ 'ਤੇ ਮਾਸੂਮ ਭੈਣਾਂ ਨੂੰ ਬੇਰਹਿਮ ਮੌਤ ਦੇਣ ਵਾਲੀ ਵੱਡੀ ਭੈਣ ਗ੍ਰਿਫ਼ਤਾਰ, ਕੀਤਾ ਵੱਡਾ ਖ਼ੁਲਾਸਾ

ਵਧੇਰੇ ਬੱਚੇ ਆਪਣੇ ਘਰਾਂ ਦੇ 50 ਮੀਟਰ ਅੰਦਰ ਤਾਲਾਬਾਂ ਵਿਚ ਡੁੱਬ ਗਏ। ਘਟਨਾ ਦੇ ਸਮੇਂ ਉਨ੍ਹਾਂ ਮੁੱਢਲੀ ਦੇਖਭਾਲ ਕਰਨ ਵਾਲੇ ਲੋਕ ਘਰੇਲੂ ਕੰਮਕਾਜ ਵਿਚ ਲੱਗੇ ਹੋਏ ਸਨ ਅਤੇ ਉਨ੍ਹਾਂ ਨਾਲ ਨਹੀਂ ਸਨ। ਤੱਟੀ ਸੁੰਦਰਬਨ ਖੇਤਰ ਵਿਚ ਬੱਚਿਆਂ ਦੇ ਡੁੱਬਣ ਦੀ ਸਮੱਸਿਆ ਦੀ ਭਿਆਨਕਤਾ ਦਾ ਅੰਦਾਜ਼ਾ ਲਾਉਣ ਲਈ ਗੈਰ-ਸਰਕਾਰੀ ਸੰਗਠਨ ‘ਚਾਈਲਡ ਇਨ ਨੀਡ ਇੰਸਟੀਚਿਊਟ’ (ਸੀ. ਆਈ. ਐੱਨ. ਆਈ.) ਨੇ ਸੰਸਾਰਿਕ ਏਜੰਸੀਆਂ ‘ਰਾਇਲ ਨੈਸ਼ਨਲ ਲਾਈਫਬੋਟ ਇੰਸਟੀਚਿਊਸ਼ਨ’ (ਆਰ. ਐੱਨ. ਐੱਲ. ਆਈ.) ਅਤੇ ‘ਦਿ ਜਾਰਜ ਇੰਸਟੀਚਿਊਟ’ (ਟੀ. ਜੀ. ਆਈ.) ਨਾਲ ਭਾਈਵਾਲੀ ਤਹਿਤ ਇਹ ਅਧਿਐਨ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News