ਭਾਰਤੀਆਂ ''ਚ ਮੌਤ ਦਰ ਘੱਟ ਅਤੇ ਠੀਕ ਹੋਣ ਦੀ ਦਰ ਜ਼ਿਆਦਾ ਕਿਉਂ?

09/24/2020 11:22:43 PM

ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਵਾਇਰਸ ਦੇ 56 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। 90 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੁਨੀਆ ਵਿਚ ਅਮਰੀਕਾ ਦੇ ਬਾਅਦ ਭਾਰਤ ਵਿਚ ਹੀ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ ਪਰ ਇੱਥੇ ਇਕ ਖਾਸ ਗੱਲ ਇਹ ਹੈ ਕਿ ਭਾਰਤੀਆਂ ਦਾ ਰਿਕਵਰੀ ਰੇਟ ਭਾਵ ਸਿਹਤਯਾਬ ਹੋਣ ਦੀ ਸਮਰੱਥਾ ਵੀ ਵੱਧ ਹੈ। ਦੇਸ਼ ਵਿਚ ਕੋਰੋਨਾ ਦੇ 80 ਫੀਸਦੀ ਤੋਂ ਜ਼ਿਆਦਾ ਮਰੀਜ਼ ਸਿਹਤਯਾਬ ਹੋ ਚੁੱਕੇ ਹਨ।  ਇਹ ਹੀ ਨਹੀਂ, ਦੇਸ਼ ਵਿਚ ਮੌਤ ਦਰ ਵੀ ਲਗਾਤਾਰ ਘੱਟਦੀ ਜਾ ਰਹੀ ਹੈ।
ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਅਤੇ ਉਨ੍ਹਾਂ ਦੀ ਟੀਮ ਲੰਬੇ ਸਮੇਂ ਤੋਂ ਇਸ 'ਤੇ ਕੰਮ ਕਰ ਰਹੀ ਹੈ ਤੇ ਹੁਣ ਪਤਾ ਲੱਗਾ ਹੈ ਕਿ ਭਾਰਤ ਵਿਚ ਲੋਕਾਂ ਦੀ ਸੈਲਫ ਇਮਿਊਨਿਟੀ ਤੋਂ ਕੋਰੋਨਾ ਵਾਇਰਸ ਹਾਰ ਰਿਹਾ ਹੈ।

ਬੀ. ਐੱਚ. ਯੂ. ਵਿਚ ਜੰਤੂ ਵਿਗਿਆਨ ਦੇ ਪ੍ਰੋਫੈਸਰ ਚੌਬੇ ਦਾ ਕਹਿਣਾ ਹੈ ਕਿ ਉਨ੍ਹਾਂ ਅਧਿਐਨ ਲਈ ਕਈ ਦੇਸ਼ਾਂ ਦੇ ਲੋਕਾਂ ਦੇ ਜੀਨੋਮ ਨੂੰ ਇਕੱਠਾ ਕੀਤਾ। ਇਸ ਵਿਚ ਉਨ੍ਹਾਂ ਪਾਇਆ ਕਿ ਕੋਰੋਨਾ ਇਮਿਊਨਿਟੀ ਸਮਰੱਥਾ ਪਹਿਲਾਂ ਤੋਂ ਹੀ ਲੋਕਾਂ ਦੇ ਜੀਨ ਵਿਚ ਮੌਜੂਦ ਹਨ। ਇਹ ਸਮਰੱਥਾ ਲੋਕਾਂ ਦੇ ਸਰੀਰ ਦੀਆਂ ਕੌਸ਼ਿਕਾਵਾਂ ਵਿਚ ਮੌਜੂਦ ਐਕਸ ਕ੍ਰੋਮੋਸੋਮ ਦੇ ਜੀਨ ਏ. ਸੀ. ਈ.-2 ਰਿਸੈਪਟਰ ਤੋਂ ਮਿਲਦੀ ਹੈ। ਇਸ ਕਾਰਨ ਜੀਨ 'ਤੇ ਚੱਲ ਰਹੇ ਮਿਊਟੇਸ਼ਨ ਕੋਰੋਨਾ ਵਾਇਰਸ ਨੂੰ ਕੌਸ਼ਿਕਾਵਾਂ ਵਿਚ ਦਾਖਲ ਹੋਣ ਤੋਂ ਰੋਕਦੇ ਹਨ। ਇਸ ਮਿਊਟੇਸ਼ਨ ਦਾ ਨਾਂ RS-2285666 ਹੈ। ਭਾਰਤ ਦੇ ਲੋਕਾਂ ਦਾ ਜੀਨੋਮ ਬਹੁਤ ਚੰਗੀ ਤਰ੍ਹਾਂ ਨਾਲ ਬਣਿਆ ਹੋਇਆ ਹੈ। ਇੱਥੇ ਲੋਕਾਂ ਦੇ ਜੀਨੋਮ ਵਿਚ ਇੰਨੇ ਤਰ੍ਹਾਂ ਦੇ ਮਿਊਟੇਸ਼ਨ ਹਨ ਕਿ ਜਿਸ ਕਾਰਨ ਦੇਸ਼ ਵਿਚ ਮੌਤ ਦਰ ਕਾਫੀ ਘੱਟ ਹੈ ਤੇ ਲੋਕ ਸਿਹਤਯਾਬ ਹੋ ਰਹੇ ਹਨ।


Sanjeev

Content Editor

Related News