UP 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਪੈਟਰੋਮੈਕਸ ਗੈਸ ਚੜ੍ਹਨ ਕਾਰਨ ਪਤੀ-ਪਤਨੀ ਤੇ 2 ਬੱਚਿਆਂ ਦੀ ਮੌਤ

Sunday, Jan 08, 2023 - 10:33 PM (IST)

UP 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਪੈਟਰੋਮੈਕਸ ਗੈਸ ਚੜ੍ਹਨ ਕਾਰਨ ਪਤੀ-ਪਤਨੀ ਤੇ 2 ਬੱਚਿਆਂ ਦੀ ਮੌਤ

ਸੀਤਾਪੁਰ (ਭਾਸ਼ਾ) : ਯੂ. ਪੀ. ਦੇ ਸੀਤਾਪੁਰ ਜ਼ਿਲ੍ਹੇ ਦੇ ਬਿਸਵਾਨ ਇਲਾਕੇ ’ਚ ਠੰਡ ਤੋਂ ਬਚਣ ਲਈ ਜਗਾਏ ਗਏ ਪੈਟਰੋਮੈਕਸ ਤੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਦੇ ਚੜ੍ਹਨ ਨਾਲ ਇਕ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਐਤਵਾਰ ਦੱਸਿਆ ਕਿ ਮਦਰੱਸਾ ਅਧਿਆਪਕ ਆਸਿਫ (32), ਉਸ ਦੀ ਪਤਨੀ ਸ਼ਗੁਫਤਾ (30) ਅਤੇ ਉਨ੍ਹਾਂ ਦੇ ਬੱਚਿਆਂ ਜ਼ੈਦ (3) ਅਤੇ ਮਾਈਰਾ (2) ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ’ਚ ਬੈੱਡ ’ਤੇ ਮਿਲੀਆਂ ਹਨ। ਸ਼ਨੀਵਾਰ ਰਾਤ ਨੂੰ ਆਸਿਫ ਅਤੇ ਉਸ ਦਾ ਪਰਿਵਾਰ ਪੈਟਰੋਮੈਕਸ ਗੈਸ ਦੀ ਲਾਈਟ ਜਗਾ ਕੇ ਸੌਂ ਗਏ। ਸਾਹ ਘੁੱਟਣ ਨਾਲ ਪੂਰੇ ਪਰਿਵਾਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਰੈਸਟੋਰੈਂਟ ਤੋਂ ਖਾਣਾ ਲੈਣ ਗਏ ਨੌਜਵਾਨ 'ਤੇ ਵਰ੍ਹਾਈਆਂ ਗੋਲ਼ੀਆਂ

ਸਵੇਰੇ ਦੁੱਧ ਵਾਲੇ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ। ਆਸ-ਪਾਸ ਦੇ ਲੋਕਾਂ ਨੇ ਸ਼ੱਕ ਦੇ ਆਧਾਰ ’ਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦਰਵਾਜ਼ਾ ਤੋੜਿਆ ਤਾਂ ਅੰਦਰ ਬੈੱਡ ’ਤੇ ਆਸਿਫ, ਉਸ ਦੀ ਪਤਨੀ ਅਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਪਈਆਂ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News