ਟਰੱਕ ਦੀ ਜੋਰਦਾਰ ਟੱਕਰ ''ਚ ਸਕੂਟੀ ਸਵਾਰ ਦੀ ਮੌਤ, ਦੋਸ਼ੀ ਫਰਾਰ
Friday, Jan 12, 2018 - 12:28 PM (IST)

ਜੰਮੂ— ਚੌਥੇ ਪੁੱਲ ਨਜ਼ਦੀਕ ਭਗਵਤੀ ਨਗਰ ਇਲਾਕੇ 'ਚ ਸਕੂਟੀ ਸਵਾਰ ਨੂੰ ਇਕ ਅਣਜਾਣ ਟਰੱਕ ਨੇ ਜੋਰਦਾਰ ਟੱਕਰ ਮਾਰ ਦਿੱਤੀ। ਜਿਸ ਕਰਕੇ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਬਾਰੇ 'ਚ ਜਦੋ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਨੂੰ ਜੀ.ਐੈੱਮ.ਸੀ. ਹਸਪਤਾਲ 'ਚ ਪਹੁੰਚਾਇਆ ਪਰ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਪੋਸਟਮਾਰਟਮ ਲਈ ਲਾਸ਼ ਨੂੰ ਭੇਜ ਦਿੱਤਾ ਹੈ। ਫਿਲਹਾਲ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।