ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ

Monday, Apr 17, 2023 - 11:30 PM (IST)

ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ

ਸ਼੍ਰੀਨਗਰ (ਵਾਰਤਾ): ਜੰਮੂ-ਕਸ਼ਮੀਰ ਵਿਚ ਇਕ ਬੱਚੇ ਨਾਲ ਸੈਲਫ਼ੀ ਲੈਣ ਦੌਰਾਨ ਇਕ ਨਾਬਾਲਗਾ ਦੀ ਮੌਤ ਹੋ ਗਈ। ਹਾਲਾਂਕਿ ਉਸ ਨਾਲ ਜਿਹੜਾ ਬੱਚਾ ਸੀ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। 

ਇਹ ਖ਼ਬਰ ਵੀ ਪੜ੍ਹੋ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਜੈਜ਼ੀ ਬੀ, ਕਿਹਾ - "ਸਿੱਧੂ ਨਾਲ ਕੰਮ ਕਰਨਾ ਸੀ ਪਰ..."

ਦਰਅਸਲ, ਸ਼੍ਰੀਨਗਰ ਵਿਚ ਸੋਮਵਾਰ ਨੂੰ ਕਥਿਤ ਤੌਰ 'ਤੇ ਇਕ ਬੱਚੇ ਨਾਲ ਸੈਲਫ਼ੀ ਲੈਣ ਦੌਰਾਨ ਟਰੇਨ ਦੀ ਲਪੇਟ ਵਿਚ ਆਉਣ ਨਾਲ 17 ਸਾਲਾ ਕੁੜੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ-ਬਡਗਾਮ ਰੇਲਵੇ ਲੇਨ 'ਤੇ ਮੰਚੋਵਾ ਵਿਚ ਰੇਲਵੇ ਟਰੈਕ ਨੇੜੇ ਇਕ ਕੁੜੀ ਬੱਚੇ ਨਾਲ ਸੈਲਫ਼ੀ ਲੈ ਰਹੀ ਸੀ। ਇਸ ਦੌਰਾਨ ਉਹ ਟਰੇਨ ਦੀ ਲਪੇਟ ਵਿਚ ਆ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕਾ ਸ਼ੰਕਰਪੋਰਾ ਦੀ ਰਹਿਣ ਵਾਲੀ ਸੀ। ਉਨ੍ਹਾਂ ਦੱਸਿਆ ਕਿ ਕੁੜੀ ਦੇ ਨਾਲ ਜਿਹੜਾ ਬੱਚਾ ਸੀ ਉਹ ਸੁਰੱਖਿਅਤ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News