ਗਰੀਬਾਂ ਲਈ ਆਫ਼ਤ ਬਣੀ ਸਰਦੀ, ਦਿੱਲੀ ’ਚ ਖੁੱਲ੍ਹੇ ਆਸਮਾਨ ਹੇਠ ਸੌਣ ਵਾਲੇ 10 ਲੋਕਾਂ ਦੀ ਮੌਤ

12/26/2022 12:13:45 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ’ਚ ਕੜਾਕੇ ਦੀ ਠੰਡ ਬੇਘਰਿਆਂ ਲਈ ਆਫ਼ਤ ਬਣ ਕੇ ਆਈ ਹੈ। ਬੀਤੇ 4 ਦਿਨਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਰਾਜਧਾਨੀ ਦੀਆਂ ਸੜਕਾਂ ’ਤੇ ਫੁੱਟਪਾਥ ’ਤੇ ਖੁੱਲ੍ਹੇ ’ਚ ਸੌਣ ਵਾਲੇ ਕਰੀਬ 10 ਲੋਕਾਂ ਦੀ ਜਾਨ ਚਲੀ ਗਈ ਹੈ। ਮੌਤਾਂ ਦਿੱਲੀ ਦੇ ਵੱਖ-ਵੱਖ ਸਥਾਨਾਂ ’ਤੇ ਹੋਈਆਂ। ਸੜਕ ’ਤੇ ਲਾਸ਼ਾਂ ਮਿਲਣ ਦੀ ਖ਼ਬਰ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ। ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਕਿਸੇ ਦੇ ਵੀ ਸਰੀਰ ’ਤੇ ਸੱਟ ਦੇ ਨਿਸ਼ਾਨ ਨਹੀਂ ਮਿਲੇ।

ਇਹ ਵੀ ਪੜ੍ਹੋ : ਪਾਕਿਸਤਾਨ ਗੰਭੀਰ ਊਰਜਾ ਸੰਕਟ ਦਾ ਕਰ ਰਿਹੈ ਸਾਹਮਣਾ : ADB ਰਿਪੋਰਟ

ਪੁਲਸ ਸ਼ੱਕ ਜਤਾ ਰਹੀ ਹੈ ਕਿ ਸਾਰੀਆਂ ਮੌਤਾਂ ਠੰਡ ਲੱਗਣ ਦੀ ਵਜ੍ਹਾ ਨਾਲ ਹੋਈਆਂ ਹਨ। ਡੀ. ਬੀ. ਜੀ. ਰੋਡ, ਕਸ਼ਮੀਰੀ ਗੇਟ, ਮੰਦਰ ਮਾਰਗ, ਮੰਗੋਲਪੁਰੀ ਲਾਹੌਰੀ ਗੇਟ, ਕਰੋਲ ਬਾਗ ਤੇ ਆਨੰਦ ਵਿਹਾਰ ਇਲਾਕਿਆਂ ’ਚ ਸੋਮਵਾਰ ਤੋਂ ਐਤਵਾਰ ਦੌਰਾਨ 10 ਲਾਸ਼ਾਂ ਲਾਵਾਰਿਸ ਮਿਲੀਆਂ। ਜਾਣਕਾਰੀ ਮੁਤਾਬਕ ਦਿੱਲੀ ਦੀਆਂ ਵੱਖ-ਵੱਖ ਸੜਕਾਂ ’ਤੇ 15 ਹਜ਼ਾਰ ਤੋਂ ਵੱਧ ਅਜਿਹੇ ਲੋਕ ਹਨ, ਜਿਨ੍ਹਾਂ ਦੇ ਸਿਰ ’ਤੇ ਛੱਤ ਨਹੀਂ ਹੈ। ਨਤੀਜੇ ਵਜੋਂ ਇਨ੍ਹਾਂ ਲੋਕਾਂ ਨੂੰ ਕੜਾਕੇ ਦੀ ਠੰਡ ’ਚ ਸਰਦ ਰਾਤਾਂ ’ਚ ਖੁੱਲ੍ਹੇ ਆਸਮਾਨ ਵਿੱਚ ਰਹਿਣਾ ਪੈਂਦਾ ਹੈ।

ਰਾਜਧਾਨੀ ’ਚ ਸੋਮਵਾਰ ਲਈ ਓਰੇਂਜ ਅਲਰਟ

ਰਾਜਧਾਨੀ ’ਚ ਸੋਮਵਾਰ ਨੂੰ ਠੰਡ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੋਮਵਾਰ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ ’ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਇਹ ਡਿੱਗ ਕੇ 4 ਡਿਗਰੀ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ : ਕਾਠਮੰਡੂ ਦੀ ਅਦਾਲਤ ਨੇ 2 ਚੀਨੀਆਂ ਨੂੰ ਭੇਜਿਆ ਨਿਆਇਕ ਹਿਰਾਸਤ 'ਚ, ਨੇਪਾਲੀ ਕੁੜੀਆਂ ਦੀ ਕਰਦੇ ਸਨ ਤਸਕਰੀ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News