‘ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਵੀ ਮੌਤ ਦਾ ਜ਼ਿਆਦਾ ਖ਼ਤਰਾ’
Thursday, Apr 29, 2021 - 11:47 AM (IST)
ਨਵੀਂ ਦਿੱਲੀ– ਕੋਵਿਡ-19 ਤੋਂ ਠੀਕ ਹੋ ਚੁੱਕੇ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਵੀ 6 ਮਹੀਨਿਆਂ ਤੱਕ ਮੌਤ ਦਾ 59 ਫੀਸਦੀ ਖਤਰਾ ਰਹਿੰਦਾ ਹੈ। ਇਨ੍ਹਾਂ ’ਚ ਉਹ ਲੋਕ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਕੋਰੋਨਾ ਪੀੜਤ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਨ ਦੀ ਲੋੜ ਨਾ ਵੀ ਪਈ ਹੋਵੇ। ਇਹ ਜਾਣਕਾਰੀ ਕੋਵਿਡ-19 ਬਾਰੇ ਹੁਣ ਤਕ ਦੇ ਸਭ ਤੋਂ ਵੱਡੇ ਅਧਿਐਨ ’ਚ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ– ਸੀਰਮ ਨੇ ਕੋਵਿਸ਼ੀਲਡ ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ
ਹਾਲ ਹੀ ਵਿਚ ਜਰਨਲ ‘ਨੇਚਰ’ ਵਿਚ ਪ੍ਰਕਾਸ਼ਿਤ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਨਾ ਸਿਰਫ ਮਹੀਨਿਆਂ ਤੱਕ ਕੋਵਿਡ-19 ਦੇ ਲੱਛਣ ਬਣੇ ਰਹਿ ਸਕਦੇ ਹਨ। ਡਾਊਨ ਟੂ ਅਰਥ ਦੀ ਇਕ ਰਿਪੋਰਟ ਮੁਤਾਬਕ ਕਲੀਨਿਕਲ ਐਪੀਡੇਮੀਓਲੌਜੀ ਸੈਂਟਰ, ਰਿਸਰਚ ਐਂਡ ਡਵੈੱਲਪਮੈਂਟ ਸਰਵਿਸ, ਵੀਏ ਸੈਂ ਲੁਈਸ ਹੈਲਥ ਕੇਅਰ ਸਿਸਟਮ, ਸੈਂਟ ਲੁਈਸ, ਐੱਮ. ਓ., ਯੂ, ਐੱਸ. ਏ. ਦੇ ਜਿਯਾਦ ਅਲ-ਏਲੀ, ਯਾਨ ਸ਼ੀ ਅਤੇ ਬੈਂਜਾਮਿਨ ਬੋਵੇ ਵੱਲੋਂ ਕੀਤੇ ਗਏ ਅਧਿਐਨ ’ਚ ਸੰਯੁਕਤ ਰਾਜ ਅਮਰੀਕਾ ’ਚ 87 ਹਜ਼ਾਰ ਤੋਂ ਜ਼ਿਆਦਾ ਕੋਵਿਡ-19 ਰੋਗੀਆਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ– ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ ਭਾਰਤ, ਹੁਣ ਭੁਗਤਣਾ ਪੈ ਰਿਹੈ ਖਾਮਿਆਜ਼ਾ
ਅਧਿਐਨ ਦੇ ਸੀਨੀਅਰ ਲੇਖਕ ਅਤੇ ਮੈਡੀਸੀਨ ਦੇ ਸਹਾਇਕ ਪ੍ਰੋਫੈਸਰ ਜਿਯਾਦ ਅਲ-ਏਲੀ ਕਹਿੰਦੇ ਹਨ ਕਿ ਸਾਡੇ ਅਧਿਐਨ ’ਚ ਇਹ ਸਾਹਮਣੇ ਆਇਾ ਹੈ ਕਿ ਰੋਗ ਦਾ ਪਤਾ ਲੱਗਣ ਦੇ 6 ਮਹੀਨਿਆਂ ਬਾਅਦ ਵੀ ਕੋਵਿਡ-19 ਦੇ ਮਾਮੂਲੀ ਮਾਮਲਿਆਂ ’ਚ ਮੌਤ ਦਾ ਖਤਰਾ ਘੱਟ ਨਹੀਂ ਹੈ ਅਤੇ ਬੀਮਾਰੀ ਦੀ ਗੰਭੀਰਤਾ ਦੇ ਨਾਲ ਹੀ ਵਧਦਾ ਜਾਂਦਾ ਹੈ। ਅਲ-ਏਲੀ ਕਹਿੰਦੇ ਹਨ ਕਿ ਡਾਕਟਰਾਂ ਨੂੰ ਉਨ੍ਹਾਂ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਯਕੀਨੀ ਰੂਪ ਨਾਲ ਚੌਕਸ ਰਹਿਣਾ ਚਾਹੀਦਾ ਹੈ ਜੋ ਕੋਵਿਡ-19 ਨਾਲ ਪੀੜਤ ਹੋ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਨੂੰ ਏਕੀਕ੍ਰਿਤ, ਬਹੁ-ਅਨੁਸ਼ਾਸਨੀ ਦੇਖਭਾਲ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਖੋਜੀਆਂ ਨੇ ਮਰੀਜ਼ਾਂ ਨਾਲ ਗੱਲਬਾਤ ਦੇ ਆਧਾਰ ਪਹਿਲੀ ਨਜ਼ਰ ’ਚ ਸਾਹਮਣੇ ਆਏ ਮਾਮਲਿਆਂ ਅਤੇ ਲਘੁ ਅਧਿਐਨਾਂ ਤੋਂ ਮਿਲੇ ਸੰਕੇਤਾਂ ਦੀ ਗਣਨਾ ਕੀਤੀ ਜਿਨ੍ਹਾਂ ’ਚ ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ’ਚ ਇਸ ਦੇ ਤਮਾਮ ਤਰ੍ਹਾਂ ਦੇ ਮਾੜੇ ਪ੍ਰਭਾਵ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾੜੇ ਪ੍ਰਭਾਵਾਂ ’ਚ ਸਾਹ ਲੈਣ ’ਚ ਪਰੇਸ਼ਾਨੀ, ਦਿਲ ਦੀ ਧੜਕਨ ਦਾ ਤੇਜ਼ ਹੋਣਾ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਵਾਲਾਂ ਦਾ ਝੜਨਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਖੋਜੀਆਂ ਨੇ ਪਾਇਆ ਕਿ ਸ਼ੁਰੂਆਤੀ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਬੀਮਾਰੀ ਦੇ ਪਹਿਲੇ 30 ਦਿਨਾਂ ਬਾਅਦ ਕੋਵਿਡ-19 ਤੋਂ ਠੀਕ ਹੋਏ ਲੋਕਾਂ ’ਚ ਅਗਲੇ 6 ਮਹੀਨਿਆਂ ਤਕ ਆਮ ਲੋਕਾਂ ਦੇ ਮੁਕਾਬਲੇ ਮੌਤ ਦਾ ਖ਼ਤਰਾ 60 ਫੀਸਦੀ ਤਕ ਜ਼ਿਆਦਾ ਹੁੰਦਾ ਹੈ।
ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ
ਅਧਿਐਨ ਮੁਤਾਬਕ ਕੋਵਿਡ-19 ਦੇ ਲੰਬੇ ਸਮੇਂ ਦੇ ਪ੍ਰਭਾਵਾਂ ਕਾਰਨ ਹੋਣ ਵਾਲੀਆਂ ਮੌਤਾਂ ਲਈ ਸਿੱਧੇ ਤੌਰ ’ਤੇ ਇਸ ਇਨਫੈਕਸ਼ਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ। ਇਕ ਨਵੀਂ ਖੋਜ ’ਚ ਪਤਾ ਚਲਦਾ ਹੈ ਕਿ 6 ਮਹੀਨਿਆਂ ’ਚ ਪ੍ਰਤੀ 1000 ਮਰੀਜ਼ਾਂ ’ਤੇ 8 ਵਾਧੂ ਮੌਤਾਂ ਹੋਈਆਂ ਹਨ। ਹਸਪਤਾਲ ’ਚ ਭਰਤੀ ਹੋਣ ਅਤੇ 30 ਤੋਂ ਜ਼ਿਆਦਾ ਦਿਨਾਂ ’ਚ ਮਰਨ ਵਾਲੇ ਮਰੀਜ਼ਾਂ ’ਚ, ਬੀਤੇ 6 ਮਹੀਨਿਆਂ ’ਚ ਪ੍ਰਤੀ 1000 ਰੋਗੀਆਂ ’ਤੇ 29 ਮੌਤਾਂ ਵਾਧੂ ਰਹੀਆਂ ਹਨ।