ਦੇਹਰਾਦੂਨ ''ਚ ਵਿਅਕਤੀ ਦੀ ਨਹਾਉਂਦੇ ਸਮੇਂ ਡੁੱਬਣ ਨਾਲ ਹੋਈ ਮੌਤ

Sunday, Jun 11, 2017 - 10:45 AM (IST)

ਦੇਹਰਾਦੂਨ ''ਚ ਵਿਅਕਤੀ ਦੀ ਨਹਾਉਂਦੇ ਸਮੇਂ ਡੁੱਬਣ ਨਾਲ ਹੋਈ ਮੌਤ

ਦੇਹਰਾਦੂਨ— ਸਹਿਸਧਾਰਾ 'ਚ ਇਕ ਵਿਅਕਤੀ ਦੀ ਡੁੱਬਣ ਨਾਲ ਮੌਤ ਹੋ ਗਈ ਜਦਕਿ ਇਕ ਨੂੰ ਲੋਕਾਂ ਨੇ ਕਿਸੇ ਤਰ੍ਹਾਂ ਬਚਾ ਲਿਆ। ਐਸ.ਡੀ.ਆਰ.ਐਫ ਨੂੰ ਵਿਅਕਤੀ ਦੀ ਲਾਸ਼ ਨੂੰ ਲੱਭਣ 'ਚ ਤਿੰਨ ਘੰਟੇ ਲਗਾ ਦਿੱਤੇ। ਵਿਅਕਤੀ ਚਮੋਲੀ ਦਾ ਰਹਿਣ ਵਾਲਾ ਹੈ। 
ਜਗਦੀਸ਼ ਦੇਵਰਾਨੀ ਵਾਸੀ ਥਰਾਨੀ ਚਮੋਲੀ ਸ਼ਨੀਵਾਰ ਨੂੰ ਆਪਣੇ ਕੁਝ ਦੋਸਤਾਂ ਨਾਲ ਸਹਿਸਧਾਰਾ ਘੁੰਮਣ ਗਿਆ ਸੀ। ਸ਼ਾਮ ਕਰੀਬ 6 ਵਜੇ ਜਗਦੀਸ਼ ਦੋਸਤਾਂ ਨਾਲ ਨਹਾ ਰਿਹਾ ਸੀ। ਪੈਰ ਫਿਸਲਣ ਨਾਲ ਉਹ ਡੂੰਘੇ ਪਾਣੀ 'ਚ ਚਲਾ ਗਿਆ। ਜਗਦੀਸ਼ ਨੂੰ ਡੁੱਬਦਾ ਦੇਖ ਕੇ ਉਸ ਦਾ ਦੋਸਤ ਵਿਸ਼ੰਭਰ ਵਾਸੀ ਥਰਾਲੀ ਉਸ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਹ ਵੀ ਡੁੱਬਣ ਲੱਗਾ। ਇਹ ਦੇਖ ਕੇ ਉਨ੍ਹਾਂ ਦੇ ਹੋਰ ਦੋਸਤ ਮਦਦ ਲਈ ਸ਼ੌਰ ਮਚਾਉਣ ਲੱਗੇ। ਇਸ ਨਾਲ ਉਥੇ ਨਹਾ ਰਹੇ ਹੋਰ ਯਾਤਰੀ ਜਗਦੀਸ਼ ਅਤੇ ਵਿਸ਼ੰਭਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। ਵਿਸ਼ੰਭਰ ਨੂੰ ਲੋਕਾਂ ਨੇ ਬਚਾ ਲਿਆ ਪਰ ਜਗਦੀਸ਼ ਦਾ ਪਤਾ ਨਹੀਂ ਚੱਲ ਸਕਿਆ। ਵਿਅਕਤੀ ਦੇ ਡੁੱਬਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। 7.15 ਵਜੇ ਮੌਕੇ 'ਤੇ ਪੁੱਜੀ ਐਸ.ਡੀ.ਆਰ.ਐਫ ਨੇ ਵਿਅਕਤੀ ਦੀ ਤਲਾਸ਼ ਲਈ ਗੋਤਾਖੋਰ ਬੁਲਾਏ। ਗੋਤਾਖੋਰਾਂ ਨੂੰ ਤਿੰਨ ਘੰਟੇ ਲੱਗਣ ਤੋਂ ਬਾਅਦ ਰਾਤੀ ਕਰੀਬ ਸਾਢੇ 10 ਵਜੇ ਜਗਦੀਸ਼ ਦੀ ਲਾਸ਼ ਮਿਲੀ। ਲਾਸ਼ ਨੂੰ ਪਰਿਵਾਰਕ ਮੈਂਬਰ ਦੂਨ ਲੈ ਗਏ। ਲਾਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Related News