ਹਾਥੀ ਦੀ ਮੌਤ ਨਾਲ ਜੰਗਲਾਤ ਮਹਿਕਮੇ ਨੂੰ ਪਈਆਂ ਭਾਜੜਾਂ, ਮੂੰਹ 'ਤੇ ਮਿਲੇ ਜ਼ਖਮ ਦੇ ਨਿਸ਼ਾਨ

09/09/2020 2:38:01 PM

ਚੇਨਈ— ਤਾਮਿਲਨਾਡੂ 'ਚ ਮ੍ਰਿਤਕ ਹਾਥੀ ਮਿਲਣ ਨਾਲ ਜੰਗਲਾਤ ਮਹਿਕਮੇ ਵਿਚ ਭਾਜੜਾਂ ਪੈ ਗਈਆਂ ਹਨ। ਇੱਥੇ ਮਰਾਪਾਲਮ ਸ਼ੋਲੇਯੂਰ ਇਲਾਕੇ ਵਿਚ ਹਾਥੀ ਦੀ ਲਾਸ਼ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਾਥੀ ਦੇ ਮੂੰਹ 'ਤੇ ਜ਼ਖਮ ਵੀ ਹੋਏ ਹਨ। ਹਾਲਾਂਕਿ ਇਸ ਗੱਲ ਦਾ ਪਤਾ ਅਜੇ ਤੱਕ ਨਹੀਂ ਲੱਗ ਸਕਿਆ ਹੈ ਕਿ ਹਾਥੀ ਦੀ ਮੌਤ ਕਿਵੇਂ ਹੋਈ ਹੈ। ਜੰਗਲਾਤ ਮਹਿਕਮਾ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਵਿਚ ਲੱਗਾ ਹੈ। ਦੱਸ ਦੇਈਏ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਕਈ ਮਹੀਨਿਆਂ ਵਿਚ ਹਾਥੀ ਦੀ ਮੌਤ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। 

ਦੱਸ ਦੇਈਏ ਕਿ ਇਸ ਖੇਤਰ ਵਿਚ ਪਿਛਲੇ ਕੁਝ ਸਾਲਾਂ ਵਿਚ ਆਦਿਵਾਸੀਆਂ ਦੇ ਨਾਲ-ਨਾਲ ਹਾਥੀਆਂ ਅਤੇ ਬਦਮਾਸ਼ਾਂ ਵਲੋਂ ਘਰਾਂ ਅਤੇ ਫ਼ਸਲਾਂ ਦੇ ਹੋਏ ਵਿਆਪਕ ਨੁਕਸਾਨ ਨੂੰ ਦੇਖਿਆ ਗਿਆ ਹੈ। ਕਦੇ-ਕਦੇ ਸਥਾਨਕ ਲੋਕ ਜੰਗਲੀ ਹਾਥੀਆਂ ਤੋਂ ਆਪਣੀਆਂ ਫ਼ਸਲਾਂ ਨੂੰ ਨਸ਼ਟ ਕਰਨ ਤੋਂ ਰੋਕਣ ਲਈ ਆਪਣੇ ਖੇਤਾਂ ਦੇ ਚਾਰੋਂ ਪਾਸੇ ਗੈਰ-ਕਾਨੂੰਨੀ ਰੂਪ ਨਾਲ ਬਿਜਲੀ ਦੀਆਂ ਤਾਰਾਂ ਵਿਛਾਉਂਦੇ ਹਨ। ਤਕਰੀਬਨ ਇਕ ਮਹੀਨਾ ਪਹਿਲਾਂ ਵੀ ਛੱਤੀਸਗੜ੍ਹ ਦੇ ਜੰਗਲਾਂ ਵਿਚ ਹਾਥੀ ਦੀ ਲਾਸ਼ ਮਿਲੀ ਸੀ। ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਵਿਚ ਇਕ ਜੰਗਲ 'ਚ ਇਕ ਜੰਗਲੀ ਹਾਥੀ ਮ੍ਰਿਤਕ ਪਾਇਆ ਗਿਆ ਸੀ।


Tanu

Content Editor

Related News