ਦੁੱਧ ਪੀਣ ਨਾਲ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

01/08/2019 8:16:08 PM

ਪੀਲੀਭੀਤ— ਇਥੋਂ ਦੇ ਇਕ ਜ਼ਿਲੇ 'ਚ ਜ਼ਹਿਰਲਾ ਦੁੱਧ ਪੀਣ ਨਾਲ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਜ਼ਹਿਰੀਲਾ ਦੁੱਧ ਦੇਣ ਵਾਲਾ ਨੌਜਵਾਨ ਪੁਲਸ ਦੀ ਹਿਰਾਸਤ 'ਚੋਂ ਬਾਹਰ ਹੈ। ਘਟਨਾ ਦੀ ਸੂਚਨਾ ਮਿਲਦੇ ਜ਼ਿਲ੍ਹਾ ਅਧਿਕਾਰੀ ਅਖਿਲੇਸ਼ ਮਿਸ਼ਰੀ, ਪੁਲਸ ਸੁਪਰਡੈਂਟ ਬਲੇਂਦ ਭੁਸ਼ਣ ਤੇ ਸਿਟੀ ਮੈਜਿਸਟਰੇਟ ਮੌਕੇ 'ਤੇ ਪਹੁੰਚੇ। ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। 

ਪੁਲਸ ਦਾ ਕਹਿਣਾ ਹੈ ਕਿ ਥਾਣਾ ਜਹਾਨਾਬਾਦ ਦਾ ਬੇਗਰਾਜ ਵਾਸੀ ਪਿੰਡ ਬੇਨੀਪੁਰ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਪਿੰਡ ਵਾਸੀਆਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਬਹੇੜੀ ਰੇਲਵੇ ਕਰਾਸਿੰਗ 'ਤੇ ਕੰਮ ਕਰਨ ਵਾਲਾ ਚੇਤਰਾਮ ਬੇਗਰਾਜ ਨੂੰ ਮਿਲਣ ਆਇਆ ਸੀ ਤੇ ਉਸ ਨੂੰ ਦੁੱਧ ਦੇ ਕੇ ਚਲਾ ਗਿਆ। ਫਿਰ ਉਸ ਨੇ ਉਹ ਦੁੱਧ ਗਰਮ ਕਰਵਾ ਕੇ ਆਪਣੇ ਪਰਿਵਾਰ ਸਮੇਤ ਪੀ ਲਿਆ। ਦੁੱਧ ਪੀਣ ਤੋਂ ਥੋੜੀ ਦੇਰ ਬਾਅਦ ਸਾਰੇ ਪਰਿਵਾਰ ਨੇ ਦੰਮ ਤੋੜ ਦਿੱਤਾ। ਪੁਲਸ ਨੇ ਦੁੱਧ ਦਾ ਸੈਂਪਲ ਲੈ ਕੇ ਲੈਬ 'ਚ ਭੇਜ ਦਿੱਤਾ ਹੈ। ਪੁਲਸ ਮੁਤਾਬਕ ਇਹ ਮਾਮਲਾ ਸ਼ੱਕੀ ਲਗ ਰਿਹਾ ਹੈ।


KamalJeet Singh

Content Editor

Related News