ਮੁਕਤਸਰ ''ਚ ਚੱਲਦੇ ਟ੍ਰੈਕਟਰ ''ਤੇ ਡਿੱਗੀ ਅਸਮਾਨੀ ਬਿਜਲੀ ਕਾਰਣ ਵਾਪਰਿਆ ਵੱਡਾ ਹਾਦਸਾ, ਇਕ ਦੀ ਮੌਤ

Friday, Jun 07, 2024 - 04:45 PM (IST)

ਮੁਕਤਸਰ ''ਚ ਚੱਲਦੇ ਟ੍ਰੈਕਟਰ ''ਤੇ ਡਿੱਗੀ ਅਸਮਾਨੀ ਬਿਜਲੀ ਕਾਰਣ ਵਾਪਰਿਆ ਵੱਡਾ ਹਾਦਸਾ, ਇਕ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਦੀ ਮੌਤ ਹੋ ਗਈ ਜਦਕਿ ਸੱਤ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਰੈਫਰ ਕੀਤਾ ਗਿਆ ਹੈ। ਇਹ ਘਟਨਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਦੋਲਾ ਕੋਲ ਦੀ ਹੈ, ਜਿੱਥੇ ਇਕ ਟਰੈਕਟਰ ਚਾਲਕ ਉਪਰ ਅਸਮਾਨੀ ਬਿਜਲੀ ਡਿੱਗ ਗਈ, ਜਿਸ ਨਾਲ ਟਰੈਕਟਰ ਚਲਾਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਿਜਲੀ ਡਿੱਗਣ ਨਾਲ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਪਿੱਛੇ ਤੋਂ ਆਉਂਦੀਆਂ ਦੋ ਗੱਡੀਆਂ ਉਸ ਨਾਲ ਟਕਰਾ ਗਈਆ ਜਿਸ ਵਿਚ 7 ਦੇ ਕਰੀਬ ਲੋਕ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ

ਹਾਦਸੇ ਵਿਚ ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਬਾਕੀ ਜ਼ਖਮੀਆਂ ਦਾ ਇਲਾਜ ਗਿੱਦੜਬਾਹਾ ਦੇ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਹੈ। ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਸਮਾਨੀ ਬਿਜਲੀ ਡਿੱਗਣ ਕਾਰਨ ਜਿਸ ਟਰੈਕਟਰ ਚਾਲਕ ਦੀ ਮੌਤ ਹੋਈ ਹੈ ਉਸਦੀ ਪਹਿਚਾਣ ਬਿੰਦਰ ਸਿੰਘ ਪਿੰਡ ਦੌਲਾ ਉਮਰ 50 ਸਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਬਾਅਦ ਭਗਵੰਤ ਮਾਨ ਸਰਕਾਰ ਦਾ ਐਕਸ਼ਨ, ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News