ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ 9 ਸਾਲਾ ਬੱਚੀ ਹੋਈ ਲਾਪਤਾ, 2 ਦਿਨ ਬਾਅਦ ਪਾਣੀ ਦੀ ਟੈਂਕੀ ''ਚੋਂ ਮਿਲੀ ਲਾਸ਼

Friday, Apr 07, 2023 - 11:37 PM (IST)

ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ 9 ਸਾਲਾ ਬੱਚੀ ਹੋਈ ਲਾਪਤਾ, 2 ਦਿਨ ਬਾਅਦ ਪਾਣੀ ਦੀ ਟੈਂਕੀ ''ਚੋਂ ਮਿਲੀ ਲਾਸ਼

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ 9 ਸਾਲਾ ਬੱਚੀ ਦੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਉਸ ਦਾ ਗਲੀ-ਸੜੀ ਲਾਸ਼ ਉਸ ਦੇ ਘਰ ਦੇ ਕੋਲ ਇਕ ਇਮਾਰਤ ਦੀ ਪਾਣੀ ਦੀ ਟੈਂਕੀ ’ਚੋਂ ਬਰਾਮਦ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਨੌਕਰੀ ਲੱਗਦਿਆਂ ਹੀ ਇਕ ਘੰਟੇ ਬਾਅਦ ਨੌਕਰਾਣੀ ਨੇ ਕਰ 'ਤਾ ਕਾਂਡ, ਜਾਣ ਤੁਸੀਂ ਵੀ ਜਾਓਗੇ ਹੈਰਾਨ

ਭਿਵੰਡੀ ’ਚ ਸ਼ਾਂਤੀਨਗਰ ਥਾਣੇ ਦੇ ਇਕ ਅਧਿਕਾਰੀਆਂ ਨੇ ਦੱਸਿਆ ਕਿ ਭਿਵੰਡੀ ਤਹਿਸੀਲ ਦੀ ਇਹ ਬੱਚੀ 3 ਅਪ੍ਰੈਲ ਨੂੰ ਲਾਪਤਾ ਹੋ ਗਈ ਸੀ ਬੱਚੀ ਆਪਣੇ ਘਰੋਂ ਇਕ ਕਰਿਆਨੇ ਦੀ ਦੁਕਾਨ ਤੋਂ ਆਂਡੇ ਖਰੀਦਣ ਲਈ ਨਿਕਲੀ ਸੀ। ਜਦੋਂ ਉਹ ਘਰ ਨਾ ਪਰਤੀ ਤਾਂ ਉਸ ਦੇ ਪਰਿਵਾਰ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਉਸ ਤੋਂ ਬਾਅਦ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ।

ਇਹ ਖ਼ਬਰ ਵੀ ਪੜ੍ਹੋ - ਪਿਆਰ ਦਾ ਖੌਫ਼ਨਾਕ ਅੰਜਾਮ!; ਪ੍ਰੇਮਿਕਾ ਨੂੰ ਘਰ ’ਚ ਦਾਖ਼ਲ ਹੋ ਕੇ ਮਾਰੀ ਗੋਲ਼ੀ, ਫਿਰ ਆਪ ਵੀ ਖਾ ਲਿਆ ਜ਼ਹਿਰ

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਬੱਚੀ ਦੀ ਲਾਸ਼ ਮੁਹੱਲੇ ਦੀ ਇਕ ਇਮਾਰਤ ਦੀ ਪਾਣੀ ਦੀ ਟੈਂਕੀ ’ਚ ਮਿਲੀ ਹੈ। ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਬਦਬੂ ਆਉਣ ’ਤੇ ਉਨ੍ਹਾਂ ਨੇ ਪਾਣੀ ਦੀ ਟੈਂਕੀ ਦੀ ਜਾਂਚ ਕੀਤੀ, ਜਿੱਥੇ ਉਨ੍ਹਾਂ ਨੂੰ ਲਾਸ਼ ਮਿਲੀ। ਪੁਲਸ ਨੇ ਲਾਸ਼ ਬਰਾਮਦ ਹੋਣ ਤੋਂ ਬਾਅਦ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News