ਹਸਪਤਾਲ ''ਚ ਡਾਕਟਰਾ ਨੇ ਐਲਾਨਿਆ ਮ੍ਰਿਤਕ, ਰਸਤੇ ''ਚ ਹੋਇਆ ਜਿਉਂਦਾ
Saturday, Mar 09, 2019 - 12:12 PM (IST)

ਹਿਸਾਰ-ਸਿਆਣੇ ਸੱਚ ਹੀ ਕਹਿੰਦੇ ਹਨ ਕਿ ''ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ'' । ਇਹ ਕਹਾਵਤ ਤਾਂ ਆਮ ਹੀ ਤੁਸੀਂ ਸੁਣੀ ਹੋਵੇਗੀ ਪਰ ਇਸ ਕਹਾਵਤ ਨੂੰ ਸੱਚ ਸਾਬਿਤ ਕਰਨ ਲਈ ਇੱਕ ਅਨੋਖੀ ਘਟਨਾ ਵੀ ਸਾਹਮਣੇ ਆਈ ਹੈ। ਜੀ ਹਾਂ, ਇਹ ਘਟਨਾ ਹੈ ਹਰਿਆਣਾ ਦੇ ਹਿਸਾਰ ਜ਼ਿਲੇ ਦੀ, ਜਿੱਥੇ 36 ਸਾਲਾ ਬਾਲਾ ਕਿਸ਼ਨ ਦੀ ਅਚਾਨਕ ਬੀ. ਪੀ. ਘੱਟ ਹੋਣ ਕਾਰਨ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਪਰ ਅਚਾਨਕ ਰਸਤੇ 'ਚ ਵਾਪਸ ਆਉਂਦਿਆ ਬਾਲਕਿਸ਼ਨ ਜਿਉਂਦਾ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਹਰਿਆਣ ਦੇ ਹਿਸਾਰ ਜ਼ਿਲੇ ਦੇ ਓਢਾ ਪਿੰਡ 'ਚ ਰਹਿਣ ਵਾਲਾ 36 ਸਾਲਾ ਬਾਲਕਿਸ਼ਨ ਉਰਫ ਭਾਲਾ ਦੀ ਭੈਣ ਬਿੰਦਰ ਕੌਰ ਨੇ ਦੱਸਿਆ ਕਿ ਬਾਲਕਿਸ਼ਨ ਦਾ ਅਚਾਨਕ ਬੀ ਪੀ ਘੱਟ ਹੋ ਗਿਆ ਸੀ, ਤਾਂ ਉਸ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਡਾਕਟਰਾਂ ਨੇ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਉਸ ਨੂੰ ਪਿੰਡ ਲਿਜਾ ਰਹੇ ਸੀ ਤਾਂ ਰਸਤੇ 'ਚ ਬਾਲਕਿਸ਼ਨ ਦੇ ਸਰੀਰ ਅਚਾਨਕ ਕੰਮ ਕਰਨ ਲੱਗਾ ਅਤੇ ਉਹ ਜਿੰਦਾ ਹੋ ਗਿਆ। ਇਸ 'ਤੇ ਪਰਿਵਾਰਿਕ ਮੈਂਬਰਾਂ ਨੇ ਘਰ ਲਿਜਾਣ ਦੀ ਬਜਾਏ ਸਿੱਧਾ ਓਢਾ ਦੇ ਕਮਿਊਨਿਟੀ ਹੈਲਥ ਸੈਂਟਰ 'ਤੇ ਲੈ ਗਏ, ਜਿੱਥੋਂ ਉਸ ਨੂੰ ਸਿਰਸਾ ਅਤੇ ਸਿਰਸਾ ਤੋਂ ਹਿਸਾਰ ਰੈਫਰ ਕਰ ਦਿੱਤਾ। ਜਦੋਂ ਘਰ ਆਏ ਰਿਸ਼ਤੇਦਾਰਾਂ ਨੂੰ ਇਹ ਖਬਰ ਮਿਲੀ ਤਾਂ ਸੁਣ ਕੇ ਸਾਰੇ ਹੈਰਾਨ ਹੋ ਗਏ।