ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਆਸ਼ਿਕ ਦੇ ਘਰ ਦੇ ਗਟਰ ''ਚੋਂ ਮਿਲੀ ਮੁਟਿਆਰ ਦੀ ਲਾਸ਼

06/10/2023 6:15:17 AM

ਉੱਤਰ ਪ੍ਰਦੇਸ਼ (ਭਾਸ਼ਾ): ਪ੍ਰਯਾਗਰਾਜ ਜ਼ਿਲ੍ਹੇ ਦੇ ਯਮੁਨਾਨਗਰ ਕਰਛਨਾ ਥਾਣੇ ਦੇ ਅਧੀਨ ਪੈਂਦੇ ਮਹਿਵਾ ਇਲਾਕੇ ਵਿਚ ਇਕ ਨੌਜਵਾਨ ਨੇ ਤਕਰੀਬਨ 15 ਦਿਨ ਪਹਿਲਾਂ ਆਪਣੀ ਪ੍ਰੇਮਿਕਾ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਆਪਣੇ ਨਿਰਮਾਣ ਅਧੀਨ ਮਕਾਨ ਦੇ ਗਟਰ ਵਿਚ ਸੁੱਟ ਦਿੱਤਾ। ਪੁਲਸ ਨੂੰ ਸ਼ੁੱਕਰਵਾਰ ਨੂੰ ਇਸ ਘਟਨਾ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਲਾਸ਼ ਬਰਾਮਦ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ ਮਗਰੋਂ ਸਕੂਲ 'ਚ ਰੱਖੀਆਂ ਲਾਸ਼ਾਂ ਤੋਂ ਡਰੇ ਵਿਦਿਆਰਥੀ, ਸਰਕਾਰ ਨੂੰ ਚੁੱਕਣਾ ਪਿਆ ਇਹ ਕਦਮ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਰਛਨਾ ਥਾਣੇ ਦੇ ਮੁਖੀ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਰਾਜ ਕੇਸ਼ਰ (35) ਦੀ ਲਾਸ਼ ਉਸ ਦੇ ਆਸ਼ਿਕ ਅਰਵਿੰਦ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਰਵਿੰਦ ਨੇ ਤਕਰੀਬਨ 15 ਦਿਨ ਪਹਿਲਾਂ ਰਾਜ ਕੇਸ਼ਰ ਦਾ ਕਤਲ ਕਰ ਉਸ ਦੀ ਲਾਸ਼ ਮਹਿਵਾ ਵਿਚ ਨਿਰਮਾਣ ਅਧੀਨ ਮਕਾਨ ਦੇ ਸੈਪਟਿਕ ਟੈਂਕ ਵਿਚ ਸੁੱਟ ਦਿੱਤਾ ਸੀ ਤੇ ਉਸ 'ਤੇ ਮਿੱਟੀ ਪਾ ਦਿੱਤੀ ਸੀ। 

ਇਹ ਖ਼ਬਰ ਵੀ ਪੜ੍ਹੋ - ਇਸ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਨੇ 'ਬੱਸ ਕੰਡਕਟਰ', ਜਾਣੋ ਕੀ ਹੀ ਵਜ੍ਹਾ

ਥਾਣਾ ਮੁਖੀ ਨੇ ਦੱਸਿਆ ਕਿ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ 30 ਮਈ ਨੂੰ ਕਰਛਨਾ ਥਾਣੇ ਵਿਚ ਰਾਜ ਕੇਸ਼ਰ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਸਿੰਘ ਨੇ ਦੱਸਿਆ ਕ ਪੀੜਤਾ ਦੇ ਫ਼ੋਨ ਕਾਲ ਸਬੰਧੀ ਜਾਣਕਾਰੀ ਦੇ ਅਧਾਰ 'ਤੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਮੁਲਜ਼ਮ ਅਰਵਿੰਦ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News