ਹਰਿਆਣਾ : ਘਰ ''ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਪੁਲਸ ਨੂੰ ਖੁਦਕੁਸ਼ੀ ਦਾ ਖਦਸ਼ਾ

Tuesday, May 14, 2019 - 04:21 PM (IST)

ਹਰਿਆਣਾ : ਘਰ ''ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਪੁਲਸ ਨੂੰ ਖੁਦਕੁਸ਼ੀ ਦਾ ਖਦਸ਼ਾ

ਕੈਥਲ (ਵਾਰਤਾ)— ਹਰਿਆਣਾ ਦੇ ਕੈਥਲ ਜ਼ਿਲੇ ਦੇ ਕਲਾਯਤ ਵਿਚ ਇਕ ਢਾਬਾ ਮਾਲਕ ਅਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ ਹਨ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪਤਨੀ ਦੀ ਹੱਤਿਆ ਮਗਰੋਂ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਅੱਜ ਭਾਵ ਮੰਗਲਵਾਰ ਨੂੰ ਦੱਸਿਆ ਕਿ ਜੈਪਾਲ (35) ਅਤੇ ਉਸ ਦੀ ਪਤਨੀ ਰੇਖਾ (32) ਦੀਆਂ ਲਾਸ਼ਾਂ ਮਿਲੀਆਂ ਹਨ। ਆਪਣੇ ਦਾਦਾ-ਦਾਦੀ ਦੇ ਘਰ ਗਏ ਉਨ੍ਹਾਂ ਦੇ 11 ਸਾਲਾ ਪੁੱਤਰ ਚੇਤਕ ਨੇ ਆਪਣੇ ਮਾਤਾ-ਪਿਤਾ ਨੂੰ ਫੋਨ ਕਰ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਗੱਲ ਨਹੀਂ ਹੋ ਸਕੀ। ਇਸ ਲਈ ਉਹ ਸ਼ਾਮ ਨੂੰ ਢਾਬੇ 'ਤੇ ਪਹੁੰਚਿਆ। ਉਨ੍ਹਾਂ ਦਾ ਘਰ ਢਾਬੇ ਦੇ ਪਿੱਛੇ ਹੀ ਹੈ। ਉਸ ਨੂੰ ਘਰ ਬੰਦ ਮਿਲਿਆ ਅਤੇ ਅੰਦਰੋ ਬੰਦਬੂ ਆ ਰਹੀ ਸੀ। ਇਹ ਘਟਨਾ ਸੋਮਵਾਰ ਸ਼ਾਮ ਦੀ ਹੈ।

ਗੁਆਂਢੀਆਂ ਦੀ ਮਦਦ ਨਾਲ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰੋਂ ਜੈਪਾਲ ਦੀ ਲਾਸ਼ ਪੱਖੇ ਨਾਲ ਲਟਕੀ ਮਿਲੀ, ਜਦਕਿ ਪਤਨੀ ਰੇਖਾ ਲਹੂ-ਲੁਹਾਨ ਫਰਸ਼ 'ਤੇ ਪਈ ਹੋਈ ਸੀ। ਉਸ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਸੀ। ਪੁਲਸ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਅਨੁਮਾਨ ਹੈ ਕਿ ਜੈਪਾਲ ਨੇ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਪੂਰੀ ਸੱਚਾਈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੁਲਸ ਨੇ ਹੱਤਿਆ ਅਤੇ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਜਾਰੀ ਹੈ।
 


author

Tanu

Content Editor

Related News