ਗੰਗਾ 'ਚ ਲਾਸ਼ਾਂ ਵਹਾਉਣ ਦੀ ਗੱਲ ਹੋਈ ਸਹੀ ਸਾਬਿਤ, ਮੁਆਵਜ਼ਾ ਦੇਵੇ ਸਰਕਾਰ : ਰਾਹੁਲ ਗਾਂਧੀ
Friday, Dec 24, 2021 - 04:35 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਦੌਰਾਨ ਪੀੜਤਾਂ ਦੀਆਂ ਲਾਸ਼ਾਂ ਨੂੰ ਗੰਗਾ 'ਚ ਬਹਾਨੇ ਦੀ ਗੱਲ ਹੁਣ ਨਮਾਮਿ ਗੰਗੇ ਪ੍ਰਾਜੈਕਟ ਦੇ ਪ੍ਰਮੁੱਖ ਵੀ ਮੰਨ ਚੁਕੇ ਹਨ, ਇਸ ਲਈ ਸਰਕਾਰ ਨੂੰ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕਰ ਕੇ ਉਨ੍ਹਾਂ ਨੂੰ ਨਿਆਂ ਦੇਣਾ ਚਾਹੀਦਾ। ਰਾਹੁਲ ਨੇ ਟਵੀਟ ਕੀਤਾ,''ਗੰਗਾ ਦੀਆਂ ਲਹਿਰਾਂ 'ਚ ਕੋਰੋਨਾ ਮ੍ਰਿਤਕਾਂ ਦੇ ਦਰਦ ਦਾ ਸੱਚ ਵਹਿ ਰਿਹਾ ਹੈ, ਜਿਸ ਨੂੰ ਲੁਕਾਉਣਾ ਸੰਭਵ ਨਹੀਂ। ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਨਿਆਂ ਵੱਲ ਪਹਿਲਾ ਕਦਮ ਹੋਵੇਗਾ।''
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖ਼ਬਰ ਵੀ ਪੋਸਟ ਕੀਤੀ, ਜਿਸ 'ਚ ਕਿਹਾ ਗਿਆ ਹੈ ਕਿ ਨਮਾਮਿ ਗੰਗੇ ਪ੍ਰਾਜੈਕਟ ਦੇ ਪ੍ਰਮੁੱਖ ਨੇ ਵੀ ਇਹ ਸਵੀਕਾਰ ਕਰ ਲਿਆ ਹੈ ਕਿ ਦੂਜੀ ਲਹਿਰ ਦੌਰਾਨ ਗੰਗਾ 'ਚ ਵਹਾਈਆਂ ਗਈਆਂ ਸਨ ਪੀੜਤਾਂ ਦੀਆਂ ਲਾਸ਼ਾਂ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਵੀ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸਰਕਾਰ ਭਾਵੇਂ ਹੀ ਅੰਕੜੇ ਲੁਕਾਉਂਦੀ ਰਹੀ ਹੋਵੇ ਪਰ ਹੁਣ ਨਮਾਮਿ ਗੰਗੇ ਪ੍ਰਾਜੈਕਟ ਦੇ ਮੁਖੀ ਨੇ ਵੀ ਸਵੀਕਾਰ ਕਰ ਲਿਆ ਹੈ ਕਿ ਗੰਗਾ 'ਚ ਲਾਸ਼ਾਂ ਵਹਾਈਆਂ ਗਈਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਤੋਂ ਲੋਕਾਂ ਨੂੰ ਬਚਾਉਣ ਲਈ ਮਾਹਿਰਾਂ ਦੀ ਗੱਲ 'ਤੇ ਧਿਆਨ ਦੇਣਾ ਚਾਹੀਦਾ।
ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ