ਬੋਰੇ ''ਚੋਂ ਮਿਲੀ ਸੜੀ ਹੋਈ ਲਾ.ਸ਼, ਇਲਾਕੇ ''ਚ ਫੈਲੀ ਸਨਸਨੀ

Sunday, Nov 10, 2024 - 03:55 PM (IST)

ਬੋਰੇ ''ਚੋਂ ਮਿਲੀ ਸੜੀ ਹੋਈ ਲਾ.ਸ਼, ਇਲਾਕੇ ''ਚ ਫੈਲੀ ਸਨਸਨੀ

ਨਵਾਦਾ- ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਬੋਰੇ 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਐਤਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੜੀ ਹੋਈ ਲਾਸ਼ ਨਾਲ ਮੋਟਰਸਾਈਕਲ ਵੀ ਮਿਲਿਆ ਹੈ। ਲਾਸ਼ ਪੂਰੀ ਤਰ੍ਹਾਂ ਸੜੀ ਹੋਈ ਹੈ, ਜਿਸ ਤੋਂ ਪਛਾਣ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਘਟਨਾ ਦੀ ਸੂਚਨਾ 'ਤੇ ਆਲੇ-ਦੁਆਲੇ ਦੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। 

ਇਹ ਪੂਰਾ ਮਾਮਲਾ ਜ਼ਿਲ੍ਹੇ ਦੇ ਸਿਸਮਾ ਰੋਡ ਨੇੜੇ ਖਰੀਦੀ ਬਿਗਹਾ ਦਾ ਹੈ। ਇੱਥੇ ਮੋਟਰਸਾਈਕਲ ਵਿਚ ਬੰਨ੍ਹ ਕੇ ਇਕ ਵਿਅਕਤੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਸੜੀ ਹੋਈ ਲਾਸ਼ ਪੁਰਸ਼ ਜਾਂ ਔਰਤ ਦੀ ਹੈ, ਇਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਦੱਸਿਆ ਕਿ ਫਿਲਹਾਲ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਉੱਥੋਂ ਸਾਰੇ ਵਿਗਿਆਨਕ ਸਬੂਤ ਇਕੱਠੇ ਕਰ ਰਹੇ ਹਨ। ਜਾਂਚ ਮਗਰੋਂ ਪਤਾ ਲੱਗ ਸਕੇਗਾ ਕਿ ਆਖ਼ਿਰਕਾਰ ਮਾਮਲਾ ਕੀ ਹੈ। ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਰਾਤ ਦੇ ਹਨ੍ਹੇਰੇ 'ਚ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।


author

Tanu

Content Editor

Related News