ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਹੋਟਲ ਦੇ ਕਮਰੇ ''ਚੋਂ ਮਿਲੀ ਲਾਸ਼
Saturday, Aug 02, 2025 - 09:51 AM (IST)

ਕੋਚੀ (ਏਜੰਸੀ)- ਮਸ਼ਹੂਰ ਮਿਮਿਕਰੀ ਆਰਟਿਸਟ ਅਤੇ ਅਦਾਕਾਰ ਕਲਾਭਾਵਨ ਨਵਾਸ ਸ਼ੁੱਕਰਵਾਰ ਰਾਤ ਚੋਟਾਨਿਕਕਾਰਾ ਦੇ ਇੱਕ ਹੋਟਲ ਕਮਰੇ ਵਿੱਚ ਮ੍ਰਿਤ ਹਾਲਤ ਵਿੱਚ ਮਿਲੇ। ਉਨ੍ਹਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਉਹ 51 ਸਾਲ ਦੇ ਸਨ। ਉਹ ਆਪਣੀ ਪਤਨੀ ਰਹਾਨਾ, ਜੋ ਕਿ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ, ਅਤੇ ਤਿੰਨ ਬੱਚਿਆਂ ਨਾਹਰਿਨ, ਰਿਹਾਨ ਅਤੇ ਰਿਦਵਾਨ ਨੂੰ ਛੱਡ ਗਏ ਹਨ।
ਇਹ ਵੀ ਪੜ੍ਹੋ: ਇਸ ਮਸ਼ਹੂਰ Singer ਨਾਲ ਇਸ਼ਕ ਲੜਾ ਰਹੇ ਹਨ ਕੈਨੇਡਾ ਦੇ ਸਾਬਕਾ PM ਜਸਟਿਨ ਟਰੂਡੋ!
ਨਵਾਸ ਫਿਲਮ 'ਪਰਕੰਬਨਮ' ਦੀ ਸ਼ੂਟਿੰਗ ਲਈ ਚੋਟਾਨਿਕਕਾਰਾ ਆਏ ਹੋਏ ਸਨ। ਸ਼ੂਟਿੰਗ ਪੂਰੀ ਕਰਨ ਤੋਂ ਬਾਅਦ, ਉਹ ਆਪਣਾ ਸਮਾਨ ਪੈਕ ਕਰਨ ਲਈ ਹੋਟਲ ਵਾਪਸ ਆਏ। ਜਦੋਂ ਕਾਫੀ ਦੇਰ ਤੱਕ ਕਮਰੇ ਦੀ ਚਾਬੀ ਵਾਪਸ ਨਹੀਂ ਮਿਲੀ ਤਾਂ ਇੱਕ ਹੋਟਲ ਕਰਮਚਾਰੀ ਜਾਂਚ ਕਰਨ ਲਈ ਗਿਆ ਤਾਂ ਨਵਾਸ ਬੇਹੋਸ਼ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ: ਕੀ ਪ੍ਰੈਗਨੈਂਟ ਹੈ ਕੈਟਰੀਨਾ ਕੈਫ? ਨਵੀਂ ਵਾਇਰਲ ਵੀਡੀਓ ਤੋਂ ਬਾਅਦ ਸ਼ੁਰੂ ਹੋਈਆਂ ਅਟਕਲਾਂ
ਕਲਾਭਾਵਨ ਨਵਾਸ ਦੇ ਪਿਤਾ ਅਬੂਬੱਕਰ ਇੱਕ ਮਸ਼ਹੂਰ ਰੰਗਮੰਚ ਅਤੇ ਫਿਲਮ ਅਦਾਕਾਰ ਸਨ, ਜਦਕਿ ਉਨ੍ਹਾਂ ਦੇ ਭਰਾ ਨਿਯਾਸ ਬੱਕਰ ਵੀ ਟੈਲੀਵਿਜ਼ਨ ਅਤੇ ਫਿਲਮ ਉਦਯੋਗ ਵਿੱਚ ਜਾਣੇ-ਪਹਚਾਣੇ ਚਿਹਰੇ ਹਨ। ਨਵਾਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਿਮਿਕਰੀ ਰਾਹੀਂ ਕੀਤੀ ਸੀ ਅਤੇ ਉਨ੍ਹਾਂ ਨੂੰ ਪ੍ਰਸਿੱਧੀ ਕਲਾਭਵਨ ਨਾਮਕ ਕਲਾ ਮੰਡਲੀ ਰਾਹੀਂ ਮਿਲੀ। ਉਨ੍ਹਾਂ ਨੇ 1995 ਵਿੱਚ ਫਿਲਮ 'ਚੈਤਨਯਮ' ਰਾਹੀਂ ਸਿਨੇਮਾ ਜਗਤ ਵਿੱਚ ਐਂਟਰੀ ਕੀਤੀ। ਇਸ ਤੋਂ ਬਾਅਦ ਉਹ ਕਈ ਪ੍ਰਸਿੱਧ ਫਿਲਮਾਂ ਵਿੱਚ ਨਜ਼ਰ ਆਏ, ਜਿਵੇਂ ਕਿ 'ਥਿਲਾਨਾ ਥਿਲਾਨਾ', 'ਮਾਯਾਜਾਲਮ', 'ਮੈਂਡਰੇਕ', 'ਮੈਲਾਂਚੀ ਮੋਂਜੁੱਲਾ ਵੀਡੂ', 'ਕਸਾਬਾ' ਅਤੇ 'ਮੱਟੂਪੇੱਟੀ ਮਚਾਨ'। ਉਨ੍ਹਾਂ ਦੀ ਮੌਤ ਅਜਿਹੇ ਸਮੇਂ 'ਤੇ ਹੋਈ ਜਦੋਂ ਉਹ ਫਿਰ ਤੋਂ ਫਿਲਮ ਇੰਡਸਟਰੀ ਵਿੱਚ ਸਰਗਰਮ ਹੋ ਰਹੇ ਸਨ। ਉਨ੍ਹਾਂ ਦੀ ਡੈੱਡਬਾਡੀ ਮੋਰਚਰੀ ਵਿਚ ਰੱਖਵਾਈ ਗਈ ਹੈ ਅਤੇ ਪੋਸਟਮਾਰਟਮ ਅੱਜ ਕੀਤਾ ਜਾਣਾ ਨਿਧਾਰਤ ਹੈ। ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕੀ ਬਾਲੀਵੁੱਡ 'ਚ ਆਉਣਗੇ ਰਾਘਵ ਚੱਢਾ? ਰਾਜਨੇਤਾ ਨੇ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8