ਵੱਡੀ ਖ਼ਬਰ ; SBI ਬੈਂਕ ''ਚੋਂ 10 ਕਿੱਲੋ ਸੋਨਾ ਤੇ 38 ਲੱਖ ਦੀ ਨਕਦੀ ਹੋਈ ''ਗ਼ਾਇਬ''
Tuesday, Jul 29, 2025 - 03:01 PM (IST)

ਹਿੰਦੂਪੁਰ- ਆਂਧਰਾ ਪ੍ਰਦੇਸ਼ 'ਚ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਇਕ ਬਰਾਂਚ ਤੋਂ ਚੋਰ 10 ਕਿਲੋ ਸੋਨਾ ਅਤੇ 38 ਲੱਖ ਰੁਪਏ ਦੀ ਨਕਦੀ ਲੁੱਟ ਕੇ ਭੱਜ ਗਏ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਕ 'ਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਥੁਮਕੁੰਟਾ ਪਿੰਡ 'ਚ ਵਾਪਰੀ। ਹਿੰਦੂਪੁਰ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (SDPO) ਕੇ.ਵੀ. ਮਹੇਸ਼ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਕਰੀਬ 2 ਵਜੇ ਹੋਈ ਚੋਰੀ ਦੀ ਇਸ ਘਟਨਾ ਬਾਰੇ ਪੁਲਸ ਨੂੰ ਸੋਮਵਾਰ ਨੂੰ ਜਾਣਕਾਰੀ ਮਿਲੀ।
ਮਹੇਸ਼ ਨੇ ਦੱਸਿਆ,''ਹਿੰਦੂਪੁਰ ਮੰਡਲ ਦੀ ਥੁਮਕੁੰਟਾ ਐੱਸਬੀਆਈ ਬਰਾਂਚ ਤੋਂ 38 ਲੱਖ ਰੁਪਏ ਨਕਦ ਅਤੇ 10 ਕਿਲੋਗ੍ਰਾਮ ਸੋਨਾ ਚੋਰੀ ਹੋ ਗਿਆ।'' ਅਧਿਕਾਰੀ ਅਨੁਸਾਰ, ਸ਼ੱਕ ਹੈ ਕਿ ਚੋਰ ਬੈਂਕ 'ਚ ਕਰੀਬ 2 ਘੰਟੇ ਰਹੇ। ਮਹੇਸ਼ ਅਨੁਸਾਰ, ਬੈਂਕ ਦੀ ਸੀਸੀਟੀਵੀ ਫੁਟੇਜ 'ਚ ਇਕ ਵਿਅਕਤੀ ਬੈਂਕ 'ਚ ਆਉਂਦਾ ਦਿੱਸ਼ ਰਿਹਾ ਹੈ। ਬਾਅਦ 'ਚ ਕਿਸੇ ਨੇ ਨਿਗਰਾਨੀ ਫੁਟੇਜ ਪ੍ਰਣਾਲੀ ਨੂੰ ਤੋੜ ਦਿੱਤਾ ਅਤੇ ਪੁਲਸ ਨੂੰ ਸ਼ੱਕ ਹੈ ਕਿ ਹੋਰ ਲੋਕ ਬਾਅਦ 'ਚ ਆਏ ਹੋਣਗੇ। ਮਹੇਸ਼ ਨੇ ਦੱਸਿਆ,''ਬੈਂਕ 'ਚ ਇਕ ਵੱਡੀ ਖਿੜਕੀ ਹੈ ਅਤੇ ਸੁਰੱਖਿਆ ਵਿਵਸਥਾ ਬਹੁਤ ਘੱਟ ਹੈ। ਪਿਛਲੇ 4 ਸਾਲਾਂ ਤੋਂ ਉੱਥੇ ਕੋਈ ਚੌਕੀਦਾਰ ਨਹੀਂ ਹੈ। ਉਸ ਖਿੜਕੀ 'ਚ 2-3 ਗਰਿੱਲ ਹਨ, ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਮੋੜ ਸਕਦੇ ਹੋ, ਇੱਥੇ ਤੱਕ ਕਿ ਇਹ ਹੱਥਾਂ ਨਾਲ ਵੀ ਮੋੜੀ ਜਾ ਸਕਦੀ ਹੈ...।'' ਪੁਲਸ ਨੇ ਚੋਰੀ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8