ਮੁੰਬਈ : ਸਮੁੰਦਰ ''ਚ ਰੁੜ੍ਹੇ 3 ਮੁੰਡਿਆਂ ਦੀਆਂ ਲਾਸ਼ਾਂ ਬਰਾਮਦ

Monday, Jul 17, 2023 - 06:25 PM (IST)

ਮੁੰਬਈ : ਸਮੁੰਦਰ ''ਚ ਰੁੜ੍ਹੇ 3 ਮੁੰਡਿਆਂ ਦੀਆਂ ਲਾਸ਼ਾਂ ਬਰਾਮਦ

ਮੁੰਬਈ (ਭਾਸ਼ਾ)- ਮੁੰਬਈ 'ਚ ਮਾਰਵੇ ਤੱਟ 'ਤੇ ਸਮੁੰਦਰ 'ਚ ਰੁੜ੍ਹੇ ਤਿੰਨ ਮੁੰਡਿਆਂ ਦੀਆਂ ਲਾਸ਼ਾਂ ਸੋਮਵਾਰ ਨੂੰ ਮਿਲ ਗਈਆਂ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਲਾਡ ਉਪਨਗਰ 'ਚ ਮਾਰਵੇ ਤੱਟ 'ਤੇ ਪਹੁੰਚੇ ਮਾਲਵਾਨੀ ਦੇ ਪਰੇਰਾ ਵਾੜੀ ਵਾਸੀ 5 ਮੁੰਡੇ ਐਤਵਾਰ ਸਵੇਰੇ ਸਮੁੰਦਰ 'ਚ ਰੁੜ੍ਹ ਗਏ ਸਨ। ਇਨ੍ਹਾਂ ਮੁੰਡਿਆਂ ਦੀ ਉਮਰ 12 ਤੋਂ 16 ਸਾਲ ਦਰਮਿਆਨ ਸੀ। 

ਉਨ੍ਹਾਂ ਦੱਸਿਆ ਕਿ ਬਚਾਅ ਦਲ ਦੇ ਪਹੁੰਚਣ ਤੋਂ ਪਹਿਲਾਂ, ਤੱਟ 'ਤੇ ਮੌਜੂਦ ਲੋਕਾਂ ਨੇ 2 ਮੁੰਡਿਆਂ ਨੂੰ ਬਚਾ ਲਿਆ ਪਰ ਤਿੰਨ ਹੋਰ ਲਾਪਤਾ ਹੋ ਗਏ ਸਨ। ਅਧਿਕਾਰੀਆਂ ਅਨੁਸਾਰ, ਲਾਪਤਾ ਮੁੰਡਿਆਂ ਦਾ ਪਤਾ ਲਗਾਉਣ ਲਈ ਬਚਾਅ ਦਲ, ਪੁਲਸ, ਤੱਟਰੱਖਿਅਕ ਫ਼ੋਰਸ ਅਤੇ ਜਲ ਸੈਨਾ ਦੇ ਗੋਤਾਖੋਰਾਂ ਨੇ ਤਲਾਸ਼ ਮੁਹਿੰਮ ਚਲਾਈ। ਹੈਲੀਕਾਪਟਰ ਦੀ ਵੀ ਮਦਦ ਲਈ ਗਈ। ਤਲਾਸ਼ ਮੁਹਿੰਮ ਸ਼ਾਮ ਨੂੰ ਬੰਦ ਕਰ ਦਿੱਤੀ ਗਈ। ਅਧਿਕਾਰੀ ਅਨੁਸਾਰ, ਲਾਪਤਾ ਤਿੰਨਾਂ ਮੁੰਡਿਆਂ ਦੀਆਂ ਲਾਸ਼ਾਂ ਸੋਮਵਾਰ ਸਵੇਰੇ ਮਿਲੀਆਂ, ਜਿਨ੍ਹਾਂ ਨੂੰ ਸ਼ਤਾਬਦੀ ਹਸਪਤਾਲ ਭੇਜਿਆ ਗਿਆ। ਇਨ੍ਹਾਂ 'ਚੋਂ 2 ਦੀ ਉਮਰ 14 ਸਾਲ ਅਤੇ ਇਕ ਦੀ 12 ਸਾਲ ਦੱਸੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।


author

DIsha

Content Editor

Related News