ਬੁਰਾੜੀ ਵਰਗੀ ਘਟਨਾ: ਇਕ ਹੀ ਪਰਿਵਾਰ ਦੇ 5 ਲੋਕਾਂ ਨੇ ਲਾਇਆ ਫਾਹਾ

Sunday, Aug 23, 2020 - 01:55 PM (IST)

ਬੁਰਾੜੀ ਵਰਗੀ ਘਟਨਾ: ਇਕ ਹੀ ਪਰਿਵਾਰ ਦੇ 5 ਲੋਕਾਂ ਨੇ ਲਾਇਆ ਫਾਹਾ

ਟੀਕਮਗੜ੍ਹ— ਮੱਧ ਪ੍ਰਦੇਸ਼ ਦੇ ਟੀਕਮਗੜ੍ਹ 'ਚ ਦਿੱਲੀ ਦੇ ਬੁਰਾੜੀ ਵਰਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਹੀ ਪਰਿਵਾਰ ਦੇ 5 ਲੋਕਾਂ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਟੀਕਮਗੜ੍ਹ ਜ਼ਿਲ੍ਹੇ ਦੇ ਖਰਗਾਪੁਰ ਦੀ ਹੈ, ਜਿੱਥੇ 5 ਲੋਕਾਂ ਦੀਆਂ ਲਾਸ਼ਾਂ ਮਿਲਣ ਮਗਰੋਂ ਸਨਸਨੀ ਫੈਲ ਗਈ। ਪੁਲਸ ਸੂਤਰਾਂ ਮੁਤਾਬਕ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ। ਇਕ ਮਕਾਨ 'ਚ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਸਾਰੀਆਂ ਲਾਸ਼ਾਂ ਫੰਦੇ ਨਾਲ ਲਟਕਦੀਆਂ ਮਿਲੀਆਂ ਹਨ।  ਸੂਤਰਾਂ ਮੁਤਾਬਕ ਸੋਨੀ ਪਰਿਵਾਰ ਦਾ ਇਹ ਮਾਮਲਾ ਹੈ ਅਤੇ ਪੁਲਸ ਜਾਂਚ ਵਿਚ ਜੁੱਟ ਗਈ ਹੈ।  

PunjabKesari
ਮ੍ਰਿਤਕਾਂ ਵਿਚ ਪੁਰਸ਼ ਨਾਲ ਦੋ ਜਨਾਨੀਆਂ ਅਤੇ ਇਕ 4 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਘਟਨਾ ਖਰਗਾਪੁਰ ਦੇ ਗੰਜ ਮੁਹੱਲੇ ਦੀ ਹੈ। ਮ੍ਰਿਤਕਾਂ ਵਿਚ ਧਰਮਦਾਸ ਸੋਨੀ (62), ਪੂਨਾ ਸੋਨੀ (55) ਮਨੋਹਰ ਸੋਨੀ (27), ਸੋਨਮ ਸੋਨੀ ਅਤੇ ਸਾਨਿਧਯ ਸੋਨੀ (4) ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਇਸ ਘਟਨਾ ਨੂੰ ਲੈ ਕੇ ਤੁਰੰਤ ਕਿਸੇ ਨਤੀਜੇ 'ਤੇ ਨਹੀਂ ਪੁੱਜਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਦਾ ਮੁਖੀਆ ਪਸ਼ੂ ਹਸਪਤਾਲ ਤੋਂ ਸੇਵਾ ਮੁਕਤ ਹੋਇਆ ਸੀ। ਪੁਲਸ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਦਿੱਲੀ 'ਚ 2018 'ਚ ਵੀ ਇਕ ਅਜਿਹੀ ਘਟਨਾ ਸਾਹਮਣੇ ਆਈ ਸੀ, ਜਦੋਂ ਬੁਰਾੜੀ ਸਥਿਤ ਇਕ ਘਰ 'ਚ 11 ਲੋਕ ਫੰਦੇ ਨਾਲ ਲਟਕਦੇ ਹੋਏ ਮਿਲੇ ਸਨ।


author

Tanu

Content Editor

Related News