ਕੋਰੋਨਾ ਦੇ ਇਲਾਜ ਲਈ ਹੁਣ ਇਸ ਦਵਾਈ ਨੂੰ ਮਿਲੀ ਮਨਜ਼ੂਰੀ, ਆਕਸੀਜਨ ਲਈ ਜੂਝਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

Saturday, May 08, 2021 - 04:14 PM (IST)

ਕੋਰੋਨਾ ਦੇ ਇਲਾਜ ਲਈ ਹੁਣ ਇਸ ਦਵਾਈ ਨੂੰ ਮਿਲੀ ਮਨਜ਼ੂਰੀ, ਆਕਸੀਜਨ ਲਈ ਜੂਝਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

ਨਵੀਂ ਦਿੱਲੀ– ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਹੇ ਭਾਰਤੀਆਂ ਲਈ ਇਕ ਰਾਹਤ ਭਰੀ ਖ਼ਬਰ ਹੈ। ਕੋਰੋਨਾ ਦੇ ਇਲਾਜ ਲਈ ਇਕ ਹੋਰ ਦਵਾਈ ਦੇ ਐਮਰਜੈਂਸੀ ਇਸਤੇਮਾਲ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ( DCGI) ਨੇ ਮਨਜ਼ੂਰੀ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਵਾਈ ਦੇ ਇਸਤੇਮਾਲ ਨਾਲ ਮਰੀਜ਼ਾਂ ਦੀ ਆਕਸੀਜਨ ’ਤੇ ਨਿਰਭਰਤਾ ਘੱਟ ਹੋਵੇਗੀ। 

ਇਹ ਵੀ ਪੜ੍ਹੋ– ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ

ਇਸ ਦਵਾਈ ਨੂੰ ਡੀ.ਆਰ.ਡੀ.ਓ. (ਰੱਖਿਆ ਖੋਜ ਅਤੇ ਵਿਕਾਸ ਸੰਗਠਨ) ਦੇ ਇੰਸਟੀਚਿਊਟ ਆਫ ਨਿਊਕਲੀਅਰ ਮੈਡੀਸਿਨ ਐਂਡ ਅਲਾਏ ਸਾਇੰਸਿਸ (INMAS) ਅਤੇ ਹੈਦਰਾਬਾਦ ਸੈਂਟਰ ਫਾਰ ਸੈਲੁਲਰ ਐਂਡ ਮਾਲੀਕਿਊਲਰ ਬਾਓਲਾਜੀ (CCMA) ਨੇ ਮਿਲ ਕੇ ਬਣਾਇਆ ਹੈ। ਇਸ ਦਾ ਨਾਂ 2-deoxy-D-glucose ਰੱਖਿਆ ਗਿਆ ਹੈ। ਅਜੇ ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਹੈਦਰਾਬਾਦ ਦੀ ਡਾ. ਰੈੱਡੀ ਲੈਬੋਰੇਟਰੀਜ਼ ਨੂੰ ਦਿੱਤੀ ਗਈ ਹੈ।

 ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ

ਦਵਾਈ ਦੇ ਇਸਤੇਮਾਲ ਨਾਲ ਮਰੀਜ਼ਾਂ ’ਚ ਤੇਜ਼ੀ ਨਾਲ ਰਿਕਵਰੀ
ਇਸ ਦਵਾਈ ਦੇ ਕਲੀਨਿਕ ਟਰਾਇਲ ਦੌਰਾਨ ਮਰੀਜ਼ਾਂ ’ਚ ਤੇਜ਼ੀ ਨਾਲ ਰਿਕਵਰੀ ਵੇਖੀ ਗਈ। ਉਥੇ ਹੀ ਉਨ੍ਹਾਂ ਦੀ ਆਕਸੀਜਨ ’ਤੇ ਨਿਰਭਰਤਾ ਵੀ ਘੱਟ ਹੋਈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦਵਾਈ ਦੇ ਇਸਤੇਮਾਲ ਨਾਲ ਮਰੀਜ਼ ਛੇਤੀ ਠੀਕ ਹੋ ਰਹੇ ਹਨ। ਬਾਕੀ ਮਰੀਜ਼ਾਂ ਦੇ ਮੁਕਾਬਲੇ ਉਨ੍ਹਾਂ ਦੀ ਰਿਪੋਰਟ ਜਲਦੀ ਨੈਗੇਟਿਵ ਆ ਰਹੀ ਹੈ। ਇਸ ਦੇ ਸਫਲ ਟਰਾਇਲ ਤੋਂ ਬਾਅਦ ਹੀ ਡੀ.ਸੀ.ਜੀ.ਆਈ. ਨੇ ਇਸ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। 

ਇਹ ਵੀ ਪੜ੍ਹੋ– ‘ਜਿਵੇਂ-ਜਿਵੇਂ ਟੈਸਟ ਦੀ ਗਿਣਤੀ ਵਧਾਈ, ਤਿਵੇਂ-ਤਿਵੇਂ ਕੋਰੋਨਾ ਦੇ ਮਾਮਲੇ ਵਧੇ’

ਟਰਾਇਲ ’ਚ ਦਿਸੇ ਇਹ ਨਤੀਜੇ
ਟਰਾਇਲ ਦੇ ਦੂਜੇ ਪੜਾਅ ’ਚ ਪਾਇਆ ਗਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ, ਉਹ ਬਾਕੀ ਮਰੀਜ਼ਾਂ ਦੇ ਮੁਕਾਬਲੇ 2.5 ਦਿਨ ਪਹਿਲਾਂ ਠੀਕ ਹੋ ਗਏ। ਤੀਜੇ ਪੜਾਅ ਦਾ ਟਰਾਇਲ ਦਸੰਬਰ 2020 ਤੋਂ ਮਾਰਚ 2021 ਵਿਚਕਾਰ ਦੇਸ਼ ਭਰ ਦੇ 27 ਹਸਪਤਾਲਾਂ ’ਚ ਹੋਇਆ। ਇਸ ਵਿਚ ਪਾਇਆ ਗਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ, ਉਨ੍ਹਾਂ ’ਚੋਂ 42 ਫੀਸਦੀ ਦੀ ਆਕਸੀਜਨ ’ਤੇ ਨਿਰਭਰਤਾ ਤੀਜੇ ਦਿਨ ਹੀ ਖਤਮ ਹੋ ਗਈ। ਜਿਨ੍ਹਾਂ ਦਾ ਇਲਾਜ ਇਸ ਦਵਾਈ ਨਾਲ ਨਹੀਂ ਹੋਇਆ, ਉਨ੍ਹਾਂ ’ਚੋਂ 31 ਫੀਸਦੀ ਮਰੀਜ਼ਾਂ ਦੀ ਆਕਸੀਜਨ ’ਤੇ ਨਿਰਭਰਤਾ ਖ਼ਤਮ ਹੋਈ।

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ


author

Rakesh

Content Editor

Related News