ਮੁੰਬਈ : ਦਾਊਦ ਇਬਰਾਹਿਮ ਦਾ ਸਹਿਯੋਗੀ ਰਿਆਜ਼ ਭਾਟੀ ਗ੍ਰਿਫ਼ਤਾਰ
Tuesday, Sep 27, 2022 - 02:36 PM (IST)
ਮੁੰਬਈ (ਵਾਰਤਾ)- ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ ਐਕਸਟਾਰਸ਼ਨ ਸੈੱਲ (ਏ.ਈ.ਸੀ.) ਦੀ ਇਕ ਟੀਮ ਨੇ ਗੈਂਗਸਟਰ ਦਾਊਦ ਇਬਰਾਹਿਮ ਦੇ ਸਹਿਯੋਗੀ ਰਿਆਜ਼ ਭਾਟੀ ਨੂੰ ਰੰਗਦਾਰੀ ਨਾਲ ਜੁੜੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਏ.ਈ.ਸੀ. ਨੇ ਬੀਤੀ ਰਾਤ ਅੰਧੇਰੀ ਵੈਸਟ ਤੋਂ ਰਿਆਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਸਬੰਧ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਦੱਸਿਆ ਜਾਂਦਾ। ਉਹ ਵਰਸੋਵਾ ਪੁਲਸ ਸਟੇਸ਼ਨ 'ਚ ਦਰਜ ਜ਼ਬਰਨ ਵਸੂਲੀ ਦੇ ਮਾਮਲੇ 'ਚ ਲੋੜੀਂਦਾ ਸੀ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਪਹਿਲੀ ਵਾਰ ਸੰਵਿਧਾਨ ਬੈਂਚ ਦੀ ਕਾਰਵਾਈ ਦਾ ਕੀਤਾ ਸਿੱਧਾ ਪ੍ਰਸਾਰਨ
ਪੁਲਸ ਨੇ ਦੱਸਿਆ ਕਿ ਏ.ਈ.ਸੀ. ਦਫ਼ਤਰ 'ਚ ਪੁੱਛ-ਗਿੱਛ ਤੋਂ ਬਾਅਦ ਰਿਆਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਸ ਨੂੰ ਜ਼ਬਰੀ ਵਸੂਲੀ, ਜ਼ਮੀਨ ਹੜੱਪਣ ਅਤੇ ਗੋਲੀਬਾਰੀ ਸਮੇਤ ਕਈ ਮਾਮਲਿਆਂ 'ਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਉਸ ਨੇ ਸਾਲ 2015 ਅਤੇ 2020 'ਚ ਫਰਜ਼ੀ ਪਾਸਪੋਰਟਾਂ ਰਾਹੀਂ ਵਿਦੇਸ਼ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਛੋਟਾ ਸ਼ਕੀਲ ਦੇ ਰਿਸ਼ਤੇਦਾਰ ਸਲੀਮ ਫਰੂਟ ਨੂੰ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਡੀ. ਕੰਪਨੀ ਸਿੰਡੀਕੇਟ ਖ਼ਿਲਾਫ਼ ਇਕ ਮਾਮਲੇ 'ਚ ਹਿਰਾਸਤ 'ਚ ਹੈ ਅਤੇ ਉਸ ਖ਼ਿਲਾਫ਼ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ